ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਸਾਬ ਦਾ ਜਨਮਦਿਨ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | January 04, 2022

Happy Birthday Gurdas Maan: ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ, ਜਿਨ੍ਹਾਂ ਦਾ ਅੱਜ ਯਾਨੀਕਿ 4 ਜਨਵਰੀ ਨੂੰ ਜਨਮ ਦਿਨ ਹੈ । ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਚਾਹੁਣ ਵਾਲੇ ਗੁਰਦਾਸ ਮਾਨ ਸਾਬ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

Sonam Bajwa with Gurdas Maan image From instagram

4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਸਥਿਤ ਗਿੱਦੜਬਾਹਾ ਦੇ ਕਸਬੇ ‘ਚ ਜਨਮੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ 65 ਸਾਲ ਦੇ ਹੋ ਗਏ ਹਨ। ਉਨ੍ਹਾਂ ਦੀ ਮਾਤਾ ਦਾ ਨਾਮ ਬੀਬੀ ਤੇਜ ਕੌਰ ਅਤੇ ਪਿਤਾ ਦਾ ਨਾਮ ਸਰਦਾਰ ਗੁਰੁਦੇਵ ਸਿੰਘ ਮਾਨ ਸੀ। ਉਨ੍ਹਾਂ ਦੀ ਪਤਨੀ ਦਾ ਨਾਮ ਮਨਜੀਤ ਕੌਰ ਅਤੇ ਪੁੱਤਰ ਗੁਰਿਕ ਹਨ। ਸਾਲ 2020 ‘ਚ ਹੀ ਉਨ੍ਹਾਂ ਦੇ ਪੁੱਤਰ ਗੁਰਿਕ ਮਾਨ ਦਾ ਵਿਆਹ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਹੋਇਆ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਬਰਥਡੇਅ ਦੇ ਨਾਲ ਮਨਾਇਆ ਗੁਰਬਾਜ਼ ਦੀ ਲੋਹੜੀ ਦਾ ਜਸ਼ਨ, ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਰੌਣਕਾਂ, ਦੇਖੋ ਵੀਡੀਓ

gurdas maan

ਮਾਨ ਸਾਬ ਨੇ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਤੋਂ ਡਿਗਰੀ ਹਾਸਿਲ ਕੀਤੀ ਹੋਈ ਹੈ। ਕਈ ਅਥਲੈਟਿਕ ਮੁਕਾਬਲੇ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਪੱਧਰ ਤੱਕ ਮੈਡਲ ਜਿੱਤੇ। ਮਾਨ ਜੂਡੋ ਵਿਚ ਬਲੈਕ ਬੈਲਟ ਹਨ। ਗੁਰਦਾਸ ਮਾਨ ਨੂੰ ਸ਼ੁਹਰਤ ਮਿਲੀ 1980 ਵਿਚ ਗਾਣਾ ' ਦਿਲ ਦਾ ਮਾਮਲਾ' ਤੋਂ, ਜੋ ਕਿ ਬਹੁਤ ਵੱਡਾ ਹਿੱਟ ਸਾਬਿਤ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ। ਅਜੇ ਵੀ ਉਹ ਸਮੇਂ-ਸਮੇਂ ਤੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੁੰਦੇ ਰਹਿੰਦੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵਾਹ ਵਾਹੀ ਖੱਟ ਚੁੱਕੇ ਨੇ। ਉਹ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Gurdas Maan's some songs:You may also like