21 ਸਾਲਾ ਦੇ ਹੋਏ ‘ਪਰਾਡਾ’ ਫੇਮ ਸਿੰਗਰ ਜੱਸ ਮਾਣਕ, ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਸਰਪ੍ਰਾਈਜ਼ ਬਰਥਡੇਅ ਪਾਰਟੀ, ਦੇਖੋ ਵੀਡੀਓ

Written by  Lajwinder kaur   |  February 12th 2020 12:11 PM  |  Updated: February 12th 2020 12:11 PM

21 ਸਾਲਾ ਦੇ ਹੋਏ ‘ਪਰਾਡਾ’ ਫੇਮ ਸਿੰਗਰ ਜੱਸ ਮਾਣਕ, ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਸਰਪ੍ਰਾਈਜ਼ ਬਰਥਡੇਅ ਪਾਰਟੀ, ਦੇਖੋ ਵੀਡੀਓ

‘ਪਰਾਡਾ’ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਰਾਤੋ ਰਾਤ ਸਟਾਰ ਬਣਨ ਵਾਲੇ ਪੰਜਾਬੀ ਸਿੰਗਰ ਜੱਸ ਮਾਣਕ ਅੱਜ ਆਪਣਾ 21ਵਾਂ ਜਨਮ ਦਿਨ ਮਨਾ ਰਹੇ ਨੇ। ਉਨ੍ਹਾਂ ਦੇ ਦੋਸਤਾਂ ਨੇ ਇਸ ਦਿਨ ਨੂੰ ਹੋਰ ਵੀ ਯਾਦਗਾਰ ਬਨਾਉਣ ਲਈ ਜੱਸ ਮਾਣਕ ਨੂੰ ਸਰਪ੍ਰਾਈਜ਼ ਪਾਰਟੀ ਦਿੱਤੀ। ਜੱਸ ਦੇ ਮਿੱਤਰਾਂ ਉਨ੍ਹਾਂ ਦੇ ਲਈ ਦੋ ਕੇਕ ਲੈਕੇ ਆਏ ਸਨ। ਆਪਣੇ ਕੇਕਸ ਦੀਆਂ ਤਸਵੀਰਾਂ ਜੱਸ ਮਾਣਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਯੂ ਮੀ। ਹੁਣ 21 ਸਾਲਾਂ ਦਾ ਹੋ ਗਿਆ’

View this post on Instagram

 

Happy birthday to me? 21 now

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on

ਹੋਰ ਵੇਖੋ:ਸੰਨੀ ਲਿਓਨ ਨੇ ਮਨਾਇਆ ਧੀ ਨਿਸ਼ਾ ਕੌਰ ਵੇਬਰ ਦਾ ਜਨਮਦਿਨ, ਫੈਨਜ਼ ਨਾਲ ਸਾਂਝੀ ਕੀਤੀ ਤਸਵੀਰ

ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਵੀਡੀਓ ਵੀ ਸ਼ੇਅਰ ਕੀਤੀ ਹੈ। ਤਸਵੀਰਾਂ ‘ਚ ਦੇਖ ਸਕਦੇ ਹੋ ਉਨ੍ਹਾਂ ਦੇ ਦੋਸਤਾਂ ਨੇ ਕਿਵੇਂ ਉਨ੍ਹਾਂ ਨੂੰ ਕੇਕ ਦੇ ਨਾਲ ਲਿਬੇੜਿਆ ਹੋਇਆ ਹੈ। ਉਨ੍ਹਾਂ ਦੇ ਬਰਥਡੇਅ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਪੋਸਟ ਨੂੰ ਇੱਕ ਘੰਟੇ ‘ਚ ਇੱਕ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਨੇ ਤੇ ਉਨ੍ਹਾਂ ਦੇ ਚਾਹੁਣ ਵਾਲੇ ਜੱਸ ਨੂੰ ਕਮੈਟਸ ਦੇ ਰਾਹੀਂ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਜੇ ਗੱਲ ਕਰੀਏ ਜੱਸ ਮਾਣਕ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਰਾਡਾ, ਲਹਿੰਗਾ,ਵਿਆਹ, ਕਲੀ ਹੋ ਗਈ, ਸੂਟ ਪੰਜਾਬੀ, ਗਰਲਫ੍ਰੈਂਡ, ਬੌਸ, ਅੱਲ੍ਹਾ, ਚਿਹਰਾ ਤੇਰਾ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network