ਜੈ ਰੰਧਾਵਾ ਦੇ ਜਨਮ ਦਿਨ ‘ਤੇ ਦੋਸਤਾਂ ਨੇ ਦਿੱਤਾ ਸਰਪ੍ਰਾਈਜ਼,ਕੇਕ ਕੱਟਦਿਆ ਦੀ ਵੀਡੀਓ ਆਈ ਸਾਹਮਣੇ

written by Lajwinder kaur | January 08, 2020

ਪੰਜਾਬੀ ਗਾਇਕ ਜੈ ਰੰਧਾਵਾ ਜੋ ਕਿ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਨੇ। ਜੀ ਹਾਂ ਬਿਕਰਮਜੀਤ ਸਿੰਘ ਤੋਂ ਬੀ ਜੈ ਰੰਧਾਵਾ ਤੇ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਪੰਜਾਬੀ ਗਾਇਕ ਜੈ ਰੰਧਾਵਾ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ।

 

View this post on Instagram

 

Happy b,day veere n many many returns of d day Baba ji thonu olways Khush rakhan Baki luv u alot ?Veere @jayyrandhawa

A post shared by Prince Bhullar (@princebhullar007) on

ਹੋਰ ਵੇਖੋ:ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਵੈਲੀ ਤੇਰੇ ਪਿੰਡ ਦੇ’, ਦੇਖੋ ਵੀਡੀਓ

ਜੈ ਰੰਧਾਵਾ ਦੇ ਬਰਥਡੇਅ ‘ਤੇ ਉਨ੍ਹਾਂ ਦੇ ਖਾਸ ਦੋਸਤ ਗੁਰੀ ਤੇ ਜੱਸ ਮਾਣਕ ਨੇ ਤਸਵੀਰ ਸ਼ੇਅਰ ਕਰਦੇ ਹੋਏ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਰਾਤੀ ਕੇਕ ਦੇ ਨਾਲ ਸਰਪ੍ਰਾਈਜ਼ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਉਹ ਕਿਵੇਂ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਦੇ ਹੋਏ ਕੇਕ ਕੱਟ ਰਹੇ ਹਨ।

 

View this post on Instagram

 

Wish u very very happy birthday my bro @jayyrandhawa ?

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on

ਜੇ ਗੱਲ ਕਰੀਏ ਜੈ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ‘ਸੁੱਖਾ ਕਾਹਲੋਂ’ ਦੀ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ‘ਸੁੱਖਾ ਕਾਹਲੋਂ’ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਵਿੱਚ ਜੈ ਰੰਧਾਵਾ, ਵੱਡਾ ਗਰੇਵਾਲ ਤੇ ਕਨਿਕਾ ਮਾਨ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਵਾਹਿਦ ਬ੍ਰਦਰਸ ਨੇ ਲਿਖੀ ਹੈ। ਫ਼ਿਲਮ ਨੂੰ ਟਰੂ ਮੇਕਰਸ ਡਾਇਰੈਕਟ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਸਟਾਰ, ਦੀਵਾਨਾ, BY GOD, ਨੇਚਰ, ਗੋਰੀਏ, ਫਿਤੂਰ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰੀ ਲਗਾ ਚੁੱਕੇ ਹਨ।

0 Comments
0

You may also like