78 ਸਾਲਾਂ ਦੇ ਹੋਏ ਜਤਿੰਦਰ ਕਪੂਰ, ਧੀ ਏਕਤਾ ਤੇ ਪੁੱਤ ਤੁਸ਼ਾਰ ਨੇ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼, ਦੇਖੋ ਵੀਡੀਓ

Written by  Lajwinder kaur   |  April 07th 2020 04:34 PM  |  Updated: April 07th 2020 04:34 PM

78 ਸਾਲਾਂ ਦੇ ਹੋਏ ਜਤਿੰਦਰ ਕਪੂਰ, ਧੀ ਏਕਤਾ ਤੇ ਪੁੱਤ ਤੁਸ਼ਾਰ ਨੇ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼, ਦੇਖੋ ਵੀਡੀਓ

ਬਾਲੀਵੁੱਡ ਦੇ ਦਿੱਗਜ ਅਦਾਕਾਰ ਜਤਿੰਦਰ ਕਪੂਰ ਜੋ ਕਿ ਅੱਜ ਆਪਣਾ 78ਵਾਂ ਜਨਮਦਿਨ ਮਨਾ ਰਹੇ ਨੇ । ਜਤਿੰਦਰ ਕਪੂਰ ਨੇ 60 ਤੋਂ 90 ਦੇ ਦਸ਼ਕ ਤੱਕ ਸਿਨੇਮਾ ‘ਚ ਪੂਰੀ ਧੱਕ ਪਾ ਕੇ ਰੱਖੀ ਸੀ । ਉਨ੍ਹਾਂ ਨੇ ਹਿੰਦੀ ਜਗਤ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀ ਬੇਟੀ ਏਕਤਾ ਕਪੂਰ ਨੇ ਲਾਕਡਾਊਨ ਦੇ ਚੱਲਦੇ ਆਪਣੇ ਪਿਤਾ ਦੇ ਜਨਮਦਿਨ ਨੂੰ ਖਾਸ ਬਨਾਉਣ ਲਈ ਇੱਕ ਵੀਡੀਓ ਬਣਾਇਆ ਹੈ । ਜਿਸ ‘ਚ ਉਨ੍ਹਾਂ ਨੇ ਪੂਰੇ ਪਰਿਵਾਰ ਦੀਆਂ ਤਸਵੀਰਾਂ ਨੂੰ ਇਕੱਠਾ ਕਰਕੇ ਵੀਡੀਓ ਬਣਾਇਆ ਹੈ । ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ , ‘ਹੈਪੀ ਬਰਥਡੇਅ ਪਾਪਾ ! ਤੁਸੀਂ ਬਹੁਤ ਹੀ ਸਕਾਰਤਮਕ ਸਖ਼ਸ਼ੀਅਤ ਵਾਲੇ ਇਨਸਾਨ ਹੋ ਮੈਨੂੰ ਪਤਾ ਹੈ ! ਤੁਸੀਂ ਹਮੇਸ਼ਾ ਖੁਸ਼ ਰਹੋਗੇ ਲੰਬੀ ਖੁਸ਼ੀ ਵਾਲੀ ਜ਼ਿੰਦਗੀ ਜਿਓ ! ਤੁਸੀਂ ਸਾਡੇ ਸਾਰਿਆਂ ਲਈ ਇਕ ਰੋਲ ਮਾਡਲ ਹੋ ! ਲਵ ਯੂ’ ਇਸ ਪੋਸਟ ਤੇ ਬਾਲੀਵੁੱਡ ਕਲਾਕਾਰ ਵੀ ਕਮੈਂਟਸ ਕਰਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਈਸ਼ਾ ਦਿਓਲ, ਕਰਿਸ਼ਮਾ ਤੰਨਾ, ਦਿਲਜੀਤ ਕੌਰ ਰਾਹੁਲ ਦੇਵ ਤੇ ਟੀਵੀ ਜਗਤ ਦੇ ਕਲਾਕਾਰਾਂ ਨੇ ਕਮੈਂਟਸ ਕਰਕੇ ਵਧਾਈਆਂ ਦਿੱਤੀਆਂ ਨੇ ।

ਹੋਰ ਵੇਖੋ:ਹਰਸ਼ਦੀਪ ਕੌਰ ਨੇ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ, ਬਾਲੀਵੁੱਡ ਸਿੰਗਰ ਤੇ ਪੰਜਾਬੀ ਗਾਇਕ ਦੇ ਰਹੇ ਨੇ ਵਧਾਈਆਂ

ਉਧਰ ਬੇਟੇ ਤੁਸ਼ਾਰ ਕਪੂਰ ਨੇ ਵੀ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਜਤਿੰਦਰ ਕਪੂਰ ਆਪਣੇ ਪੋਤੇ ਲਕਸ਼ ਦੇ ਨਾਲ ਨਜ਼ਰ ਆ ਰਹੇ ਨੇ । ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ ।

 

View this post on Instagram

 

Happy birthday ??? Papa! Thank you for all the wishes on Instagram from his fans, well wishers & the Bollywood sites! Cheers ?

A post shared by Tusshar (@tusshark89) on

ਦੱਸ ਦਈਏ ਤੁਸ਼ਾਰ ਕਪੂਰ ਨੇ ਸਰੋਗੇਸੀ ਰਾਹੀਂ ਇੱਕ ਬੇਟੇ ਦੇ ਪਿਤਾ ਬਣੇ ਸੀ । ਛੋਟੇ ਭਰਾ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਸਾਲ 2019‘ਚ ਏਕਤਾ ਕਪੂਰ ਵੀ ਸਰੋਗੇਸੀ ਦੀ ਮਦਦ ਨਾਲ ਇੱਕ ਬੇਟੇ ਦੀ ਮਾਂ ਬਣ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network