Advertisment

ਜਾਨ ਅਬਰਾਹਮ ਇਸ ਅਦਾਕਾਰਾ ਨਾਲ ਰਹੇ ਸੀ ਲਿਵ ਇਨ ‘ਚ, ਬ੍ਰੇਕਅੱਪ ਕਰ NRI ਕੁੜੀ ਨਾਲ ਰਚਾਇਆ ਸੀ ਗੁਪਚੁੱਪ ਤਰੀਕੇ ਨਾਲ ਵਿਆਹ

author-image
By Lajwinder kaur
New Update
ਜਾਨ ਅਬਰਾਹਮ ਇਸ ਅਦਾਕਾਰਾ ਨਾਲ ਰਹੇ ਸੀ ਲਿਵ ਇਨ ‘ਚ, ਬ੍ਰੇਕਅੱਪ ਕਰ NRI ਕੁੜੀ ਨਾਲ ਰਚਾਇਆ ਸੀ ਗੁਪਚੁੱਪ ਤਰੀਕੇ ਨਾਲ ਵਿਆਹ
Advertisment
ਬਾਲੀਵੁੱਡ ਦੇ ਹੌਟ ਐਕਟਰ ਜਾਨ ਅਬਰਾਹਮ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਨੇ। ਉਹਨਾਂ ਦਾ ਜਨਮ 17 ਦਸੰਬਰ 1972 ਨੂੰ ਕੋਚੀ ‘ਚ ਹੋਇਆ ਸੀ। ਜਾਨ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਸਾਲ 2003 ‘ਚ ਰਿਲੀਜ਼ ਹੋਈ ਫ਼ਿਲਮ ‘ਜਿਸਮ’ ਨਾਲ ਉਹਨਾਂ ਬਾਲੀਵੁੱਡ ‘ਚ ਐਂਟਰੀ ਕੀਤੀ ਸੀ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ ਜਿਵੇਂ ਕਿ ਧੁਮ, ਗਰਮ ਮਸਾਲਾ, ਦੋਸਤਾਨਾ, ਫੋਰਸ, ਮਦਰਾਸ ਕੈਫੇ, ਬਾਟਲਾ ਹਾਊਸ, ਪ੍ਰਮਾਣੂ ਵਰਗੀਆਂ ਕਈ ਫ਼ਿਲਮਾਂ ਦੇ ਨਾਮ ਸ਼ਾਮਿਲ ਹਨ। publive-image ਹੋਰ ਵੇਖੋ:ਖੁਸ਼ੀਆਂ ਵੰਡਣ ਵਾਲੇ ਸਨ ਟੈਕਸਸ USA ਦੇ ਪਹਿਲੇ ਦਸਤਾਰ ਵਾਲੇ ਪੁਲਿਸ ਡਿਪਟੀ ਸੰਦੀਪ ਸਿੰਘ ਧਾਲੀਵਾਲ, ਦੇਖੋ ਵੀਡੀਓ ਹਿੰਦੀ ਫ਼ਿਲਮ ਦੀ ਕਹਾਣੀ ਵਾਂਗ ਜਾਨ ਅਬਰਾਹਮ ਤੇ ਬਿਪਾਸ਼ਾ ਬਾਸੂ ਦੀ ਲਵ ਸਟੋਰੀ ਵੀ ਕਾਫੀ ਚਰਚਾ ‘ਚ ਰਹੀ ਸੀ। ਕਈ ਸਾਲਾਂ ਤੱਕ ਦੋਵੇਂ ਇੱਕ ਦੂਜੇ ਨੂੰ ਡੇਟ ਵੀ ਕੀਤੀ ਤੇ ਲਿਵ ਇਨ ‘ਚ ਵੀ ਰਹੇ ਸਨ। ਦੋਵਾਂ ਅਦਾਕਾਰ ਆਪਣੀ ਲਵ ਲਾਈਫ ਕਰਕੇ ਅਕਸਰ ਲਾਈਮ ਲਾਈਟ ‘ਚ ਬਣੇ ਰਹਿੰਦੇ ਸਨ। publive-image ਪਰ ਜਾਨ ਅਬਰਾਹਮ ਨੇ ਬ੍ਰੇਕਅਪ ਕਰਕੇ ਸਾਲ 2014 ‘ਚ NRI ਪ੍ਰਿਯਾ ਰੂੰਚਾਲ ਨਾਲ ਵਿਆਹ ਕਰ ਲਿਆ। ਇਸ ਖ਼ਬਰ ਨੂੰ ਸੁਣ ਕੇ ਬਿਪਾਸ਼ਾ ਵੀ ਹੈਰਾਨ ਰਹਿ ਗਏ ਸਨ। ਜਿਸਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊਜ਼ ‘ਚ ਕੀਤਾ ਸੀ, ਇਸ ਸਦਮੇ ਤੋਂ ਨਿਕਲਣ ਲਈ ਉਨ੍ਹਾਂ ਨੂੰ ਕਈ ਮਹੀਨਿਆਂ ਦਾ ਸਮਾਂ ਲੱਗਿਆ। ਇਸ ਤੋਂ ਬਾਅਦ ਬਿਪਾਸ਼ਾ ਬਾਸੂ ਨੇ ਵੀ ਅਦਾਕਾਰ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾ ਲਿਆ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment