Advertisment

ਕੈਂਬੀ ਰਾਜਪੁਰੀਆ ਮਨਾ ਰਹੇ ਨੇ ਅੱਜ ਜਨਮ ਦਿਨ, ਕੈਨੇਡਾ ਤੋਂ ਹੋਏ ਸਨ ਡਿਪੋਟ, ਪਰ ਹਿੰਮਤ ਦੇ ਨਾਲ ਗਾਇਕੀ ਦੇ ਖੇਤਰ ‘ਚ ਚਮਕਾਇਆ ਨਾਂਅ

author-image
By Lajwinder kaur
New Update
ਕੈਂਬੀ ਰਾਜਪੁਰੀਆ ਮਨਾ ਰਹੇ ਨੇ ਅੱਜ ਜਨਮ ਦਿਨ, ਕੈਨੇਡਾ ਤੋਂ ਹੋਏ ਸਨ ਡਿਪੋਟ, ਪਰ ਹਿੰਮਤ ਦੇ ਨਾਲ ਗਾਇਕੀ ਦੇ ਖੇਤਰ ‘ਚ ਚਮਕਾਇਆ ਨਾਂਅ
Advertisment
ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਕੈਂਬੀ ਨੂੰ ਇਹ ਸਟਾਰਡਮ ਇੰਨਾ ਸੌਖਾ ਨਹੀਂ ਮਿਲਿਆ ਹੈ । ਜੀ ਹਾਂ ਉਹ ਅੱਜ ਜਿਸ ਮੁਕਾਮ ‘ਤੇ ਨੇ ਉਸ ਸਥਾਨ ‘ਤੇ ਪਹੁੰਚਣ ਲਈ ਕਈ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪਿਆ ਸੀ । ਜ਼ਿੰਦਗੀ ਦਾ ਅਜਿਹਾ ਮੋੜ ਆਇਆ ਸੀ ਜਿਸ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ ।
Advertisment
ਹੋਰ ਵੇਖੋ:ਬਾਪੂ ਦੇ ਦੇਖੇ ਸੁਫ਼ਨਿਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੂਰਾ ਕਰ ਰਹੀ ਹੈ ਅਫਸਾਨਾ ਖ਼ਾਨ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ ਹੋਈ ਗਾਇਕਾ ਗੱਲ ਹੈ ਸਾਲ 2018 ਦੀ ਜਦੋਂ ਕੈਂਬੀ ਨੂੰ ਕੈਨੇਡਾ ਤੋਂ ਡਿਪੋਟ ਕਰ ਦਿੱਤਾ ਗਿਆ ਸੀ । ਡਿਪੋਟ ਦੇ ਦਰਦ ਨੂੰ ਉਨ੍ਹਾਂ ਨੇ ਆਪਣੇ ਇੱਕ ਵੀਡੀਓ ‘ਚ ਪੇਸ਼ ਕੀਤਾ ਸੀ । ਕੈਂਬੀ ਜਿਸ ਨੇ 7 ਸਾਲ ਆਪਣੀ ਜ਼ਿੰਦਗੀ ਦੇ ਕੈਨੇਡਾ ‘ਚ ਬਿਤਾਏ ਜਿੱਥੇ ਉਸ ਨੇ ਆਪਣੇ ਤੇ ਮਾਪਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸੀ । ਪਰ ਕੁਝ ਕਾਰਨਾਂ ਕਰਕੇ ਕੈਨੇਡਾ ਤੋਂ ਡਿਪੋਟ ਕਰ ਦਿੱਤਾ ਗਿਆ ਸੀ ।  ਪਰ ਇਸ ਪੰਜਾਬੀ ਗਾਇਕ ਨੇ ਆਪਣੇ ਹੌਂਸਲੇ ਨੂੰ ਟੁੱਟਣ ਨਹੀਂ ਦਿੱਤਾ ਤੇ ਹਿੰਮਤ ਜੁਟਾ ਕੇ ਫਿਰ ਖੜ੍ਹਾ ਹੋਏ ਤੇ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ । ਉਨ੍ਹਾਂ ਨੇ ਪੰਜਾਬੀ ਸੰਗੀਤਕ ਜਗਤ ਨੂੰ ਸੂਰਜ ਨੂੰ ਸਲਾਮਾਂ, ਚੈਲੇਂਜ਼ ਟੂ ਨਾਸਾ, ਟਾਈਮ ਚੱਕਦਾ, ਬਦਨਾਮ ਕਰ ਗਈ, ਚੰਗੇ ਦਿਨ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਹਾਲ ਹੀ ‘ਚ ਉਨ੍ਹਾਂ ਦਾ ਗੀਤ ਕੈਨੇਡਾ ਵਾਲੀ ਦਰਸ਼ਕਾਂ ਦੇ ਸਨਮੁਖ ਹੋਇਆ ਹੈ ਤੇ ਜਿਸ ਨੂੰ ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਇਲਾਵਾ ਉਹ ਬਹੁਤ ਜਲਦ ਅਫਸਾਨਾ ਖ਼ਾਨ ਦੇ ਨਾਲ ਡਿਊਟ ਸੌਂਗ ਵੀ ਲੈ ਕੇ ਆ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment