ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

Written by  Shaminder   |  July 16th 2020 11:37 AM  |  Updated: July 16th 2020 11:37 AM

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਕੈਟਰੀਨਾ ਕੈਫ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਲਮਾਨ ਖ਼ਾਨ ਨੇ ਬਾਲੀਵੁੱਡ ‘ਚ ਪਹਿਲਾ ਮੌਕਾ ਦਿੱਤਾ ਸੀ । ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਫ਼ਿਲਮ ‘ਬੂਮ’ ਦੇ ਨਾਲ ਕੀਤੀ ਸੀ । ਇਸ ‘ਚ ਉਨ੍ਹਾਂ ਦੇ ਬੋਲਡ ਕਿਰਦਾਰ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ।

https://www.instagram.com/p/CCf9xOthVv0/

ਹਾਲਾਂਕਿ ਫ਼ਿਲਮ ਬਾਕਸ ਆਫ਼ਿਸ ‘ਤੇ ਕੋਈ ਖ਼ਾਸ ਕਮਾਲ ਨਹੀਂ ਸੀ ਕਰ ਸਕੀ । ਪਰ ਇਸ ਤੋਂ ਬਾਅਦ ਕੈਟਰੀਨਾ ਲਈ ਬਾਲੀਵੁੱਡ ‘ਚ ਰਾਹ ਖੁੱਲ ਗਿਆ ਅਤੇ ਉਸ ਨੂੰ ਫ਼ਿਲਮਾਂ ‘ਚ ਇੱਕ ਤੋਂ ਬਾਅਦ ਇੱਕ ਰੋਲ ਮਿਲਣ ਲੱਗ ਪਏ ।

ਰਾਮ ਗੋਪਾਲ ਵਰਮਾ ਦੀ ਫ਼ਿਲਮ ‘ਸਰਕਾਰ’ ‘ਚ ਉਨ੍ਹਾਂ ਨੇ ਇੱਕ ਛੋਟਾ ਜਿਹਾ ਕਿਰਦਾਰ ਨਿਭਾਇਆ ਜੋ ਕਿ ਕਾਫੀ ਸੁਰਖੀਆਂ ‘ਚ ਰਿਹਾ । ਉਨ੍ਹਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ ‘ਚ ਹੋਇਆ ਸੀ ।

ਕੈਟਰੀਨਾ ਦੇ ਪਿਤਾ ਦਾ ਨਾਂ ਮੁਹੰਮਦ ਕੈਫ ਤੇ ਮਾਤਾ ਦਾ ਨਾਂ ਸੁਜੈਨ ਹੈ। ਕੈਟਰੀਨਾ ਕੈਫ ਕੁੱਲ ਸੱਤ ਭੈਣ ਭਰਾ ਹਨ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਜਿਨ੍ਹਾਂ ‘ਚ ਉਨ੍ਹਾਂ ਦਾ ਮਾਸੂਮ ਅਤੇ ਕਿਊਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network