Advertisment

ਅੱਜ ਹੈ ਮੇਹਰ ਮਿੱਤਲ ਦਾ ਜਨਮ ਦਿਨ, ਆਪਣੀ ਕਮੇਡੀ ਨਾਲ ਕਈ ਦਹਾਕੇ ਪੰਜਾਬੀ ਇੰਡਸਟਰੀ ‘ਤੇ ਕੀਤਾ ਸੀ ਰਾਜ

author-image
By Lajwinder kaur
New Update
ਅੱਜ ਹੈ ਮੇਹਰ ਮਿੱਤਲ ਦਾ ਜਨਮ ਦਿਨ, ਆਪਣੀ ਕਮੇਡੀ ਨਾਲ ਕਈ ਦਹਾਕੇ ਪੰਜਾਬੀ ਇੰਡਸਟਰੀ ‘ਤੇ ਕੀਤਾ ਸੀ ਰਾਜ
Advertisment
ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਮੇਹਰ ਮਿੱਤਲ ਜਿਨ੍ਹਾਂ ਦਾ ਪੰਜਾਬੀ ਸਿਨੇਮੇ ‘ਚ ਵੱਡਮੁੱਲਾ ਯੋਗਦਾਨ ਰਿਹਾ ਹੈ । ਅੱਜ ਉਨ੍ਹਾਂ ਦਾ ਜਨਮ ਦਿਨ ਹੈ । ਭਾਵੇਂ ਉਹ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਹਨਾਂ ਦੀਆਂ ਫ਼ਿਲਮਾਂ ਤੇ ਅਦਾਕਾਰੀ ਅੱਜ ਵੀ ਦਰਸ਼ਕਾਂ ਦੇ ਜ਼ਹਿਨ ‘ਚ ਤਾਜ਼ਾ ਹਨ । comedy actor mehar mittal   ਉਨਾਂ ਦਾ ਜਨਮ 20 ਸਤੰਬਰ ਨੂੰ ਬਠਿੰਡਾ ‘ਚ ਹੋਇਆ । ਉਨਾਂ ਨੇ ਚੰਡੀਗੜ ‘ਚ ਲਾਅ ਦੀ ਪੜਾਈ ਕੀਤੀ ‘ਤੇ ਅੱਠ ਸਾਲ ਤੱਕ ਵਕੀਲ ਦੇ ਤੋਰ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ । ਪਰ ਉਸ ਅੰਦਰਲੇ ਕਲਾਕਾਰ ਨੇ ਉਨ੍ਹਾਂ ਨੂੰ ਪੂਰਨ ਤੌਰ ਤੇ ਅਦਾਕਾਰੀ ਦੇ ਸਪੁਰਦ ਕਰ ਦਿੱਤਾ ।
Advertisment
happy birthday mehar mittal ‘ਵਲਾਇਤੀ ਬਾਬੂ’, ‘ਦੋ ਮਦਾਰੀ’, ‘ਯਾਰੀ ਜੱਟ ਦੀ’, ‘ਬਟਵਾਰਾ’, ‘ਜੱਟ ਸੂਰਮੇ’, ‘ਨਿੰਮੋ’, ‘ਜੱਟ ਤੇ ਜ਼ਮੀਨ’, ‘ਤੇਰੀ ਮੇਰੀ ਇੱਕ ਜਿੰਦੜੀ’ ਵਰਗੀ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਹਾਸਿਆਂ ਦੇ ਰੰਗ ਬਿਖੇਰੇ ਸਨ । mehar mittal ਤਿੰਨ ਦਹਾਕਿਆਂ ‘ਚ ਉਨਾਂ ਨੇ 100 ਤੋਂ ਵੀ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਉਨਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਨਾਲ ਵੀ ਕੰਮ ਕੀਤਾ । ਉਨਾਂ ਦੀ ਇਸ ਅਦਾਕਾਰੀ ਲਈ ਉਨਾਂ ਨੂੰ ਦਾਦਾ ਸਾਹਿਬ ਫਾਲਕੇ ਦੀ ਜਯੰਤੀ ‘ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ । mehra mital birthday
Advertisment

Stay updated with the latest news headlines.

Follow us:
Advertisment
Advertisment
Latest Stories
Advertisment