ਅੱਜ ਫ਼ਿਲਮੀ ਜਗਤ ਦੀ ਦਿੱਗਜ ਐਕਟਰੈੱਸ ਰੁਪਿੰਦਰ ਰੂਪੀ ਦਾ ਬਰਥਡੇਅ ਹੈ । ਉਨ੍ਹਾਂ ਦੇ ਲਾਈਫ ਪਾਰਟਨਰ ਤੇ ਐਕਟਰ ਭੁਪਿੰਦਰ ਬਰਨਾਲਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ । ਉਨ੍ਹਾਂ ਨੇ ਲਿਖਿਆ ਹੈ- ‘ਜਨਮ-ਦਿਨ… ਮੁਬਾਰਕ ਮੇਰੀ ਸਰਦਾਰਨੀਏ …’ ।
ਰੁਪਿੰਦਰ ਰੂਪੀ ਨੂੰ ਫੈਨਜ਼ ਤੇ ਪੰਜਾਬੀ ਕਲਾਕਾਰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਰੁਪਿੰਦਰ ਰੂਪੀ ਪੰਜਾਬੀ ਫ਼ਿਲਮਾਂ ਦੀ ਉਹ ਅਦਾਕਾਰਾ ਹੈ ਜਿਸ ਨੇ ਅਪਣੀ ਅਦਾਕਾਰੀ ਨਾਲ ਪਾਲੀਵੁੱਡ ਵਿੱਚ ਵੱਖਰੀ ਪਹਿਚਾਣ ਬਣਾਈ ਹੈ ।
ਰੁਪਿੰਦਰ ਰੂਪੀ ਨੂੰ ਅਦਾਕਾਰੀ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ । ਇਹੀ ਸ਼ੌਂਕ ਉਹਨਾਂ ਨੂੰ ਥਿਏਟਰ ਵੱਲ ਖਿੱਚ ਲਿਆਇਆ, ਪੰਜਾਬ ਰੰਗਮੰਚ ਨਾਲ ਜੁੜਕੇ ਉਹਨਾਂ ਨੇ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਕਈ ਨਾਟਕ ਖੇਡੇ ।
ਜਿਸ ਕਰਕੇ ਅਦਾਕਾਰੀ ਦੇ ਖੇਤਰ ‘ਚ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਕਈ ਅਵਾਰਡਜ਼ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ । ਬਹੁਤ ਜਲਦ ਕਈ ਹੋਰ ਨਵੀਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ ।