Advertisment

ਛੋਟੀ ਉਮਰ 'ਚ ਗਾਇਕੀ 'ਚ ਵੱਡਾ ਨਾਂ ਬਣਾਇਆ ਹੈ ਮਹਿਤਾਬ ਵਿਰਕ ਨੇ 

author-image
By Rupinder Kaler
New Update
ਛੋਟੀ ਉਮਰ 'ਚ ਗਾਇਕੀ 'ਚ ਵੱਡਾ ਨਾਂ ਬਣਾਇਆ ਹੈ ਮਹਿਤਾਬ ਵਿਰਕ ਨੇ 
Advertisment
'ਹਾਰ ਜਾਨੀ ਆ', 'ਆਪਣੀ ਬਣਾ ਲੈ', 'ਜੱਟ ਕਮਲਾ', 'ਤਾਰਾ', 'ਝਿੜਕਾਂ', 'ਨੌਟੀ ਮੁੰਡਾ', 'ਮੇਰੀ ਮਾਂ', 'ਪ੍ਰਪੋਜ਼ਲ', 'ਕੜਾ ਵਰਸੇਜ਼ ਕੰਗਣਾ' ਤੇ 'ਸੁਣੋ ਸਰਦਾਰ ਜੀ' ਇਹ ਉਹ ਗਾਣੇ ਹਨ ਜਿਹੜੇ ਗਾਇਕ ਮਹਿਤਾਬ ਵਿਰਕ ਦਾ ਨੇ ਗਾਏ ਹਨ । ਛੋਟੀ ਉਮਰ ਦੇ ਇਸ ਗਾਇਕ ਨੇ ਇਹਨਾਂ ਗਾਣਿਆਂ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂ ਬਣਾ ਲਿਆ ਹੈ । ਮਹਿਤਾਬ ਵਿਰਕ ਆਪਣੀ ਆਵਾਜ਼ ਦੇ ਦਮ ਤੇ ਲੱਖਾਂ ਸਰੋਤਿਆਂ ਦੇ ਦਿਲਾਂ 'ਚ ਧੜਕਦਾ ਹੈ । ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਕਰਨਾਲ ਦੇ ਪਿੰਡ ਰੁਗਸਾਣਾ ਦੇ ਰਹਿਣ ਵਾਲੇ ਪਿਤਾ ਮਰਹੂਮ ਹਰਦੀਪ ਸਿੰਘ ਵਿਰਕ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਆਪਣੀ ਗਾਇਕੀ ਦੀ ਕਲਾ ਸਦਕਾ ਉਹ ਸਕੂਲੀ ਪੜ੍ਹਾਈ ਦੌਰਾਨ ਸਭ ਦਾ ਚਹੇਤਾ ਬਣਿਆ ਰਿਹਾ ਅਤੇ ਨਾਲ ਹੀ ਕਾਲਜ ਪੜ੍ਹਦੇ ਸਮੇਂ ਉਸ ਨੇ ਕਈ ਮਾਣ-ਸਨਮਾਨ ਵੀ ਹਾਸਲ ਕੀਤੇ।
Advertisment
ਮਹਿਤਾਬ ਵਿਰਕ ਹੁਣ ਤੱਕ ਕਈ ਗਾਣੇ ਪੰਜਾਬੀ ਸਰੋਤਿਆਂ ਨੂੰ ਦੇ ਚੁੱਕਿਆ ਹੈ ਤੇ ਉਸ ਦਾ ਲੱਗਪਗ ਹਰ ਗਾਣਾ ਹਿੱਟ ਰਿਹਾ ਹੈ । ਉਸ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਤਵੀਤ', 'ਕਿਸਮਤ', 'ਪੰਜਾਬਣ', 'ਗੁੱਲੀ ਡੰਡਾ' ਆਉਂਦੇ ਹਨ । ਮਹਿਤਾਬ ਵਿਰਕ ਦੇ ਉਸਤਾਦ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਬਲਦੇਵ ਕਾਕੜੀ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਸਨ। ਸੰਗੀਤ ਦੇ ਨਾਲ -ਨਾਲ ਉਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ। ਲੋਕਾਂ ਵੱਲੋਂ ਮਿਲੇ ਹੁਲਾਰੇ ਅਤੇ ਹਾਸਲ ਕੀਤੀ ਸਫਲਤਾ ਤੋਂ ਉਹ ਖੁਸ਼ ਹਨ। https://www.instagram.com/p/BxRP-usH4F6/?utm_source=ig_embed
Advertisment

Stay updated with the latest news headlines.

Follow us:
Advertisment
Advertisment
Latest Stories
Advertisment