Advertisment

ਮੁਮਤਾਜ਼ ਦਾ ਦਾਰਾ ਸਿੰਘ ਨਾਲ ਰਿਹਾ ਖ਼ਾਸ ਕੁਨੈਕਸ਼ਨ, ਦਾਰਾ ਸਿੰਘ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ 

author-image
By Rupinder Kaler
New Update
ਮੁਮਤਾਜ਼ ਦਾ ਦਾਰਾ ਸਿੰਘ ਨਾਲ ਰਿਹਾ ਖ਼ਾਸ ਕੁਨੈਕਸ਼ਨ, ਦਾਰਾ ਸਿੰਘ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ 
Advertisment
ਅਦਾਕਾਰਾ ਮੁਮਤਾਜ਼ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਸੀ । ਜਦੋਂ ਉਹ ਵੱਡੇ ਪਰਦੇ ਤੇ ਆਉਂਦੀ ਸੀ ਤਾਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵੱਧ ਜਾਂਦੀਆਂ ਸਨ । ਕੋਈ ਉਹਨਾਂ ਦੀਆਂ ਅਦਾਵਾਂ ਦਾ ਦੀਵਾਨਾ ਸੀ ਤੇ ਕੋਈ ਉਹਨਾਂ ਦੀ ਅਦਾਕਾਰੀ ਦਾ । ਮੁਮਤਾਜ਼ ਏਨੀਂ ਦਿਨੀਂ ਲੰਦਨ ਵਿੱਚ ਰਹਿ ਰਹੀ ਹੈ । 31 ਜੁਲਾਈ 1947 ਨੂੰ ਜਨਮੀ ਮੁਮਤਾਜ਼ ਨੇ ਜਦੋਂ ਹੋਸ਼ ਸ਼ੰਭਾਲਿਆ ਤਾਂ ਉਸ ਦਾ ਇੱਕ ਹੀ ਸੁਫ਼ਨਾ ਸੀ ਅਦਾਕਾਰਾ ਬਣਨ ਦਾ । ਮੁਮਤਾਜ਼ ਦੀ ਮਾਂ ਨਾਜ਼ ਤੇ ਆਂਟੀ ਨਿਲੋਫਰ ਅਦਾਕਾਰੀ ਦੀ ਦੁਨੀਆਂ ਵਿੱਚ ਕੰਮ ਕਰ ਰਹੀਆਂ ਸਨ । ਪਰ ਉਹ ਸਿਰਫ਼ ਜੂਨੀਅਰ ਆਰਟਿਸਟ ਦੇ ਤੌਰ ਤੇ ਕੰਮ ਕਰਦੀਆਂ ਸਨ । 60 ਦੇ ਦਹਾਕੇ ਵਿੱਚ ਮੁਮਤਾਜ਼ ਨੇ ਵੀ ਛੋਟੇ ਮੋਟੇ ਰੋਲ ਕਰਨੇ ਸ਼ੁਰੂ ਕਰ ਦਿੱਤੇ ਸਨ ।ਪਰ ਮੁਮਤਾਜ਼ ਦੀ ਉਸ ਸਮੇਂ ਕਿਸਮਤ ਬਦਲੀ ਜਦੋਂ ਬਾਲੀਵੁੱਡ ਵਿੱਚ ਦਾਰਾ ਸਿੰਘ ਦੀ ਐਂਟਰੀ ਹੋਈ ।
Advertisment
ਦਾਰਾ ਸਿੰਘ ਵਰਗੇ ਅਦਾਕਾਰ ਨਾਲ ਕੰਮ ਕਰਨ ਨਾਲ ਉਸ ਦੌਰ ਦੀਆਂ ਹੀਰੋਇਨਾਂ ਕੰਮ ਕਰਨ ਤੋਂ ਕਤਰਾਉਂਦੀਆਂ ਸਨ । ਪਰ ਮੁਮਤਾਜ਼ ਨੇ ਇੱਕ ਤੋਂ ਬਾਅਦ ਇੱਕ 16  ਫ਼ਿਲਮਾਂ ਦਾਰਾ ਸਿੰਘ ਨਾਲ ਕੀਤੀਆਂ । ਇਹਨਾਂ ਫ਼ਿਲਮਾਂ ਵਿੱਚੋਂ 1੦ ਫ਼ਿਲਮਾਂ ਸੁਪਰ ਹਿੱਟ ਰਹੀਆਂ । ਇੱਥੋਂ ਹੀ ਮੁਮਤਾਜ਼ ਦੀ ਕਾਮਯਾਬੀ ਦਾ ਸਫ਼ਰ ਸ਼ੁਰੂ ਹੋਇਆ ਸੀ । ਦਾਰਾ ਸਿੰਘ ਤੋਂ ਬਾਅਦ ਮੁਮਤਾਜ਼ ਨੇ ਰਾਜੇਸ਼ ਖੰਨਾ ਵਰਗੇ ਸੁਪਰ ਸਟਾਰ ਨਾਲ ਕੰਮ ਕੀਤਾ । Mumtaz Mumtaz ਇਹ ਮੁਮਤਾਜ਼ ਦਾ ਗੋਲਡਨ ਟਾਈਮ ਮੰਨਿਆ ਜਾਂਦਾ ਹੈ । ਇਸ ਜੋੜੀ ਨੇ ਦੋ ਰਾਸਤੇ, ਸੱਚਾ ਝੂਠਾ, ਆਪਕੀ ਕਸਮ, ਅਪਨਾ ਦੇਸ਼, ਪ੍ਰੇਮ ਕਹਾਣੀ,  ਬੰਧਨ ਅਤੇ ਰੋਟੀ ਵਰਗੀਆਂ ਹੋਰ ਕਈ ਸੁਪਰ ਹਿੱਟ ਫ਼ਿਲਮਾਂ ਕੀਤੀਆਂ । ਕਿਹਾ ਜਾਂਦਾ ਹੈ ਕਿ ਇਹ ਜੋੜੀ ਅਸਲ ਜੀਵਨ ਵਿੱਚ ਵੀ ਕਾਫੀ ਇੱਕ ਦੂਜੇ ਦੇ ਕਰੀਬ ਸੀ । 1974 ਵਿੱਚ ਮੁਮਤਾਜ਼ ਨੇ ਮਯੂਰ ਮਧਵਾਨੀ ਨਾਲ ਵਿਆਹ ਕਰ ਲਿਆ ਸੀ, ਇਸ ਨਾਲ ਰਾਜੇਸ਼ ਖੰਨਾ ਦਾ ਦਿਲ ਟੁੱਟ ਗਿਆ ਸੀ । ਰਾਜੇਸ਼ ਖੰਨਾ ਨਹੀਂ ਸੀ ਚਾਹੁੰਦੇ ਕਿ ਮੁਮਤਾਜ਼ ਹਾਲੇ ਵਿਆਹ ਕਰੇ । ਵਿਆਹ ਤੋਂ ਬਾਅਦ ਮੁਮਤਾਜ਼ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ੧੫ ਸਾਲ ਦੇ ਕਰੀਅਰ ਵਿੱਚ ਮੁਮਤਾਜ਼ ਨੇ 108  ਫ਼ਿਲਮਾਂ ਵਿੱਚ ਕੰਮ ਕੀਤਾ । ਫ਼ਿਲਮੀ ਦੁਨੀਆਂ ਵਿੱਚ ਉਹਨਾਂ ਨੇ ਦੂਜੀ ਪਾਰੀ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋਈ । publive-image ਇਸ ਤੋਂ ਬਾਅਦ ਮੁਮਤਾਜ਼ ਨੂੰ ਕੈਂਸਰ ਹੋ ਗਿਆ ਤੇ ਉਹਨਾਂ ਨੇ ਫ਼ਿਲਮਾਂ ਨੂੰ ਅਲਵਿਦਾ ਕਹਿ ਦਿੱਤਾ । ਫ਼ਿਲਮਾਂ ਵਿੱਚ ਵਧੀਆ ਕੰਮ ਕਰਨ ਲਈ ਉਹਨਾਂ ਨੂੰ ਕਈ ਅਵਾਰਡ ਵੀ ਮਿਲੇ ਹਨ । 2੦੦5 ਵਿੱਚ ਮੁਮਤਾਜ਼ ਦੀ ਵੱਡੀ ਬੇਟੀ ਨਤਾਸ਼ਾ ਦਾ ਵਿਆਹ ਅਦਾਕਾਰ ਫਰਦੀਨ ਖ਼ਾਨ ਨਾਲ ਹੋਇਆ । ਮੁਮਤਾਜ਼ ਲੰਦਨ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment