Advertisment

ਅੱਜ ਹੈ ਨੀਰੂ ਬਾਜਵਾ ਦਾ ਜਨਮ ਦਿਨ, ਜਨਮ ਦਿਨ 'ਤੇ ਜਾਣੋਂ ਨੀਰੂ ਨੇ ਕਿਉਂ ਕੀਤੀ ਬਾਲੀਵੁੱਡ ਫ਼ਿਲਮਾਂ ਤੋਂ ਤੌਬਾ…!

author-image
By Shaminder
New Update
ਅੱਜ ਹੈ ਨੀਰੂ ਬਾਜਵਾ ਦਾ ਜਨਮ ਦਿਨ, ਜਨਮ ਦਿਨ 'ਤੇ ਜਾਣੋਂ ਨੀਰੂ ਨੇ ਕਿਉਂ ਕੀਤੀ ਬਾਲੀਵੁੱਡ ਫ਼ਿਲਮਾਂ ਤੋਂ ਤੌਬਾ…!
Advertisment
ਨੀਰੂ ਬਾਜਵਾ ਦੀ ਫ਼ਿਲਮ ਛੜਾ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਇਸ ਫ਼ਿਲਮ ਦੇ ਜ਼ਰੀਏ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਨੀਰੂ ਬਾਜਵਾ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਉਨ੍ਹਾਂ ਨੇ  ਫ਼ਿਲਮੀ ਸਫ਼ਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ ਅਤੇ ਪਰਿਵਾਰ 'ਚ ਤਿੰਨਾਂ ਭੈਣਾਂ ਚੋਂ ਉਹ ਸਭ ਤੋਂ ਵੱਡੇ ਹਨ । ਹੋਰ ਵੇਖੋ :‘ਛੜਾ’ ਨੂੰ ਲੈ ਕੇ ਨੀਰੂ ਬਾਜਵਾ ਪੱਬਾਂ ਭਾਰ, ਪਾ ਰਹੇ ਨੇ ਗਿੱਧਾ, ਦੇਖੋ ਵੀਡੀਓ
Advertisment
ਆਪਣੀ ਕਾਮਯਾਬੀ ਪਿੱਛੇ ਉਹ ਪ੍ਰਮਾਤਮਾ ਦਾ ਸਭ ਤੋਂ ਵੱਡਾ ਹੱਥ ਮੰਨਦੇ ਹਨ। ਹਰਭਜਨ ਮਾਨ ਤੋਂ ਲੈ ਕੇ ਗੁਰਦਾਸ ਮਾਨ,ਜਿੰਮੀ ਸ਼ੇਰਗਿੱਲ,ਦਿਲਜੀਤ ਦੋਸਾਂਝ ਸਣੇ ਕਈ ਵੱਡੇ ਅਦਾਕਾਰਾਂ ਨਾਲ ਉਨ੍ਹਾਂ ਨੇ ਕੰਮ ਕੀਤਾ । ਗੁਰਦਾਸ ਮਾਨ ਦੀ ਉਹ ਵੱਡੀ ਫੈਨ ਹੈ ਅਤੇ ਉੁਨ੍ਹਾਂ ਨਾਲ ਕੰਮ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ । ਨੀਰੂ ਬਾਜਵਾ ਦਾ ਅਸਲੀ ਨਾਂਅ ਅਰਸ਼ਪ੍ਰੀਤ ਕੌਰ ਬਾਜਵਾ ਹੈ । ਆਪਣੀ ਅਦਾਕਾਰੀ ਦੀ ਬਦੌਲਤ ਉਹ ਕਈ ਅਵਾਰਡ ਵੀ ਜਿੱਤ ਚੁੱਕੇ ਹਨ।ਦੱਸ ਦਈਏ ਕਿ ਕੈਨੈਡਾ ਦੀ ਜੰਮਪਲ ਨੀਰੂ ਬਾਜਵਾ ਪੰਜਾਬੀ ਪਰਿਵਾਰ ਨਾਲ ਸਬੰਧਤ ਹੈ। ਉਸਦਾ ਅਸਲ ਨਾਂ ਅਰਸ਼ਪ੍ਰੀਤ ਕੌਰ ਬਾਜਵਾ ਹੈ। https://www.instagram.com/p/BzCNLJeBuEs/ ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਤੋਂ ਪਹਿਲਾਂ ਉਹ ਕੈਨੇਡਾ ਵਿੱਚ ਹੀ ਇਕ ਗਰੋਸਰੀ ਸਟੋਰ 'ਤੇ ਅਕਾਊਂਟੈਂਟ ਦਾ ਕੰਮ ਕਰਦੀ ਸੀ। ਕੈਨੇਡਾ ਤੋਂ ਉਹ ਮੁੰਬਈ ਬਾਲੀਵੁੱਡ ਵਿੱਚ ਕਿਸਮਤ ਅਜਮਾਉਣ ਆਈ ਸੀ। ਉਸਦੀ ਪਹਿਲੀ ਫ਼ਿਲਮ ਹੀ ਹਿੰਦੀ ਸੀ, ਪਰ ਉਸ ਨੂੰ  ਬਾਲੀਵੁੱਡ ਇੰਡਸਟਰੀ ਰਾਸ ਨਹੀਂ ਆਈ ਜਿਸ ਤੋਂ ਬਾਅਦ ਉਸਨੇ ਪੰਜਾਬੀ ਸਿਨੇਮਾ ਵੱਲ ਰੁਖ ਕੀਤਾ।
Advertisment
https://www.instagram.com/p/By8arIzheNa/ ਸਭ ਤੋਂ ਪਹਿਲਾਂ ਉਹ ਗਾਇਕ ਕਮਲ ਹੀਰ ਦੇ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਈ ਸੀ। ਉਸ ਨੂੰ ਪਹਿਲੀ ਬ੍ਰੇਕ ਹਰਭਜਨ ਮਾਨ ਦੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ' ਦਾ ਜ਼ਰੀਏ ਮਿਲੀ ਸੀ।ਨੀਰੂ ਬਾਜਵਾ ਦਾ ਕਹਿਣਾ ਹੈ ਕਿ ਤੁਸੀਂ ਕਿੰਨੇ ਵੀ ਵੱਡੇ ਸਟਾਰ ਬਣ ਜਾਓ ਪਰ ਆਪਣੇ ਆਪ 'ਚ ਕਦੇ ਵੀ ਹੰਕਾਰ ਨਹੀਂ ਆਉਣਾ ਚਾਹੀਦਾ । https://www.instagram.com/p/By0cj-bBb68/ ਨੀਰੂ ਬਾਜਵਾ ਬਾਲੀਵੁੱਡ 'ਚ ਕੰਮ ਕਰਦੇ ਰਹੇ ਹਨ ਪਰ ਹੁਣ ਉਹ ਬਾਲੀਵੁੱਡ 'ਚ ਕੰਮ ਨਹੀਂ ਕਰਨਾ ਚਾਹੁੰਦੇ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਲੀਵੁੱਡ 'ਚ ਹੀ ਖ਼ੁਸ਼ ਹਨ । ਕਿਉਂਕਿ ਨੀਰੂ ਬਾਜਵਾ ਨੂੰ ਬਾਲੀਵੁੱਡ 'ਚ ਕੁਝ ਕੌੜੇ ਅਨੁਭਵਾਂ ਦਾ ਸਾਹਮਣਾ ਕਰਨਾ ਪਿਆ ਸੀ । ਉਨ੍ਹਾਂ ਨੇ ਬਾਲੀਵੁੱਡ ਤੋਂ ਤੌਬਾ ਕਰ ਲਈ ਅਤੇ ਸਹੁੰ ਖਾ ਲਈ ਹੈ ਕਿ ਉਹ ਦੁਬਾਰਾ ਕਦੇ ਵੀ ਬਾਲੀਵੁੱਡ ਦਾ ਰੁਖ ਨਹੀਂ ਕਰਨਗੇ। । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ। publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment