ਅੱਜ ਹੈ ਬਾਲੀਵੁੱਡ ਦੀ ਨਾਮੀ ਗਾਇਕਾ ਨੇਹਾ ਕੱਕੜ ਦਾ ਜਨਮਦਿਨ, ਪਤੀ ਰੋਹਨਪ੍ਰੀਤ ਸਿੰਘ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼

written by Lajwinder kaur | June 06, 2021

ਬਾਲੀਵੁੱਡ ਦੀ ਸੁਪਰ ਸਟਾਰ ਗਾਇਕਾ ਨੇਹਾ ਕੱਕੜ ਜਿਸ ਦਾ ਹਿੰਦੀ ਫ਼ਿਲਮੀ ਜਗਤ ਤੋਂ ਲੈ ਕੇ ਪੰਜਾਬੀ ਮਿਊਜ਼ਿਕ ਜਗਤ ‘ਚ ਪੂਰਾ ਬੋਲ ਬਾਲਾ ਹੈ। ਅੱਜ ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਜਨਮਦਿਨ (happy birthday neha kakkar) ਹੈ । ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ।

bollywood singer neha kakkar withe hubby rohanpreet image source-instagram
ਹੋਰ ਪੜ੍ਹੋ : ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸ਼ਹਿਨਾਜ਼ ਗਿੱਲ, ਸੋਸ਼ਲ ਮੀਡੀਆ ‘ਤੇ ਛਾਈਆਂ ਇਹ ਤਸਵੀਰਾਂ
rohanpreet singh and neha kakkar image source-instagram
ਰੋਹਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨੇਹਾ ਕੱਕੜ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘Hey My Love My Queen & The @nehakakkar 👸🏻❤️ ਅੱਜ ਤੁਹਾਡਾ ਜਨਮਦਿਨ ਹੈ 🎂  ਮੈਂ ਕਹਿਣਾ ਚਾਹੁੰਦਾ ਹੈ ਕਿ ਜਿੰਨਾ ਖਿਆਲ ਮੈਂ ਹੁਣ ਤੱਕ ਕੀਤਾ ਹੈ, ਆਉਣੇ ਵਾਲੇ ਹਰ ਦਿਨ, ਮੈਂ ਇਸ ਤੋਂ ਵੀ ਜ਼ਿਆਦਾ ਖਿਆਲ ਰੱਖਾਂਗਾ … ਤੁਸੀਂ ਮੈਨੂੰ ਹਰ ਅੰਦਾਜ਼ ‘ਚ ਪਿਆਰੇ ਲੱਗਦੇ ਹੋ...ਮੈਂ ਵਾਅਦਾ ਕਰਦਾ ਹਾਂ ਮੈਂ ਤੁਹਾਨੂੰ ਹਰ ਖੁਸ਼ੀ ਦੇਵਾਂਗਾ.. ਮੈਨੂੰ ਮਾਣ ਹੈ ਕਿ ਮੈਂ ਤੁਹਾਡਾ ਪਤੀ ਹਾਂ ..I Promise to Love You Each and Every Minute of Our Lives. Happy Birthday My Love. 🎂❤️..ਮੈਨੂੰ ਆਸ ਹੈ ਕਿ ਤੁਸੀਂ ਜਦੋਂ ਇਹ ਪੜ੍ਹੋਗੇ ਤਾਂ ਤੁਹਾਡੇ ਚਿਹਰੇ ਤੇ ਮੁਸਕਾਨ ਹੋਵੇਗੀ!! I always feel Blessed when you are Next to Me. You are Forever Mine!!!!👸🏻❤️ God Bless You Nehu My Queen❤️❤️❤️❤️’ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਨੇਹਾ ਕੱਕੜ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।
neha kakkar and rohanpreet enjoying bhangra image source-instagram
ਦੱਸ ਦਈਏ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਇਸ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਪਿਛਲੇ ਸਾਲ ਦੋਵਾਂ ਕਲਾਕਾਰ ਵਿਆਹ ਦੇ ਬੰਧਨ ‘ਚ ਬੱਝ ਗਏ ਸੀ। ਦੋਵਾਂ ਕਲਾਕਾਰ ਮਿਊਜ਼ਿਕ ਇੰਡਸਟਰੀ ਦੇ ਨਾਲ ਸੰਬੰਧ ਰੱਖਦੇ ਨੇ। ਜਿਸ ਕਰਕੇ ਹਾਲ ਹੀ ‘ਚ ਦੋਵਾਂ ਦਾ ਨਵਾਂ ਡਿਊਟ ਸੌਂਗ ‘ਖੜ ਤੈਨੂੰ ਮੈਂ ਦੱਸਾਂ’ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
 
View this post on Instagram
 

A post shared by Rohanpreet Singh (@rohanpreetsingh)

0 Comments
0

You may also like