ਅੱਜ ਹੈ ਅਦਾਕਾਰਾ ਨਿਸ਼ਾ ਬਾਨੋ ਦਾ ਜਨਮਦਿਨ, ਪਤੀ ਸਮੀਰ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਦੇਖੋ ਤਸਵੀਰਾਂ

written by Lajwinder kaur | June 26, 2022

Happy Birthday Nisha Bano: ਵਿਆਹ ਤੋਂ ਬਾਅਦ ਅਦਾਕਾਰਾ ਨਿਸ਼ਾ ਬਾਨੋ ਦਾ ਅੱਜ ਪਹਿਲਾ ਬਰਥਡੇਅ ਹੈ, ਜਿਸ ਨੂੰ ਉਨ੍ਹਾਂ ਦੇ ਪਤੀ ਸਮੀਰ ਮਾਹੀ ਨੇ ਖ਼ਾਸ ਬਨਾਉਣ ਲਈ ਇੱਕ ਪਿਆਰਾ ਜਿਹਾ ਸਰਪ੍ਰਾਈਜ਼ ਦਿੱਤਾ।

ਹੋਰ ਪੜ੍ਹੋ : ਵਿਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ‘ਚ ਸ਼ਾਹਿਦ ਕਪੂਰ ਪਤਨੀ ਮੀਰਾ ਤੇ ਬੱਚਿਆਂ ਨਾਲ ਮਨਾ ਰਹੇ ਹਨ ਛੁੱਟੀਆਂ, ਦੇਖੋ ਤਸਵੀਰਾਂ

nisha bano birthday pic

ਗਾਇਕ ਤੇ ਐਕਟਰ ਸਮੀਰ ਮਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਪਤਨੀ ਨਿਸ਼ਾ ਬਾਨੋ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘ਹੈਪੀ ਬਰਥਡੇਅ My Life @nishabano...ਰੱਬ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀ ਬਖ਼ਸ਼ੇ...Happy Birthday Nishu 😍#happybirthday #nishabano #loveyou #sameermahi’।

ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਇਸ ਪੋਸਟ ਉੱਤੇ ਮਿਸ ਪੂਜਾ, ਰੁਪਿੰਦਰ ਰੂਪੀ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਨਿਸ਼ਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

samir mahi shared cute video with his wife nisha bano

ਸਮੀਰ ਮਾਹੀ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰ ‘ਚ ਦੇਖ ਸਕਦੇ ਹੋ ਕਰਮਜੀਤ ਅਨਮੋਲ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੇ ਹਨ। ਤਸਵੀਰਾਂ ‘ਚ ਦੇਖ ਸਕਦੇ ਹੋਏ ਨਿਸ਼ਾ ਬਾਨੋ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਹੀ ਉਨ੍ਹਾਂ ਨੇ ਤਾਜ ਵੀ ਪਾਇਆ ਹੈ।

sameer mahi and nisha bano wedding video

ਦੱਸ ਦਈਏ ਪਿਛਲੇ ਸਾਲ ਹੀ ਨਿਸ਼ਾ ਬਾਨੋ ਨੇ ਬੁਆਏ ਫ੍ਰੈਂਡ ਤੇ ਗਾਇਕ ਸਮੀਰ ਮਾਹੀ ਦੇ ਨਾਲ ਵਿਆਹ ਕਰਵਾ ਲਿਆ ਸੀ। ਦੋਵੇਂ ਕਾਫੀ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਤੇ ਸਾਲ 2021 'ਚ ਵਿਆਹ ਕਰਵਾ ਲਿਆ।

ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਪਿਛਲੇ ਲੰਮੇ ਸਮੇਂ ਤੋਂ ਫ਼ਿਲਮੀ ਇੰਡਸਟਰੀ ‘ਚ ਸਰਗਰਮ ਹਨ । ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ ।

ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਈ ਟੀਵੀ ਸ਼ੋਅ ‘ਚ ਵੀ ਕੰਮ ਕੀਤਾ ਹੈ । ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ‘ਚ ਕਾਫੀ ਐਕਟਿਵ ਹੈ। ਉਹ ਆਪਣੇ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

 

View this post on Instagram

 

A post shared by PTC Punjabi (@ptcpunjabi)

 

View this post on Instagram

 

A post shared by Sameer Mahi (@sameermahiofficial)

You may also like