Advertisment

'ਬਾਹੂਬਲੀ' ਪ੍ਰਭਾਸ ਇੱਕ ਫ਼ਿਲਮ ਲਈ ਹੁਣ ਲੈਂਦਾ ਹੈ ਕਰੋੜਾਂ ਰੁਪਏ, ਜਨਮਦਿਨ 'ਤੇ ਜਾਣੋ ਸ਼ਾਨਦਾਰ ਫ਼ਿਲਮੀ ਸਫ਼ਰ ਬਾਰੇ

author-image
By Aaseen Khan
New Update
'ਬਾਹੂਬਲੀ' ਪ੍ਰਭਾਸ ਇੱਕ ਫ਼ਿਲਮ ਲਈ ਹੁਣ ਲੈਂਦਾ ਹੈ ਕਰੋੜਾਂ ਰੁਪਏ, ਜਨਮਦਿਨ 'ਤੇ ਜਾਣੋ ਸ਼ਾਨਦਾਰ ਫ਼ਿਲਮੀ ਸਫ਼ਰ ਬਾਰੇ
Advertisment
ਬਾਹੂਬਲੀ ਦੇ ਨਾਮ ਨਾਲ ਦੁਨੀਆ ਭਰ 'ਚ ਜਾਣੇ ਜਾਂਦੇ ਸਾਊਥ ਸਿਨੇਮਾ ਦੇ ਸਟਾਰ ਪ੍ਰਭਾਸ ਅੱਜ ਯਾਨੀ 23 ਅਕਤੂਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਸਾਲ ਸਾਹੋ ਫ਼ਿਲਮ ਨਾਲ ਬਾਲੀਵੁੱਡ 'ਚ ਵੀ ਤਹਿਲਕਾ ਮਚਾਉਣ ਵਾਲੇ ਪ੍ਰਭਾਸ ਆਮ ਜ਼ਿੰਦਗੀ 'ਚ ਤਾਂ ਕਾਫੀ ਸ਼ਰਮੀਲੇ ਅਤੇ ਘੱਟ ਬੋਲਣ ਵਾਲੇ ਇਨਸਾਨ ਹਨ ਪਰ ਪਰਦੇ 'ਤੇ ਉਹਨਾਂ ਦਾ ਇਕੱਲਾ ਇਕੱਲਾ ਡਾਇਲਾਗ ਹਿੱਟ ਹੁੰਦਾ ਹੈ।
 
View this post on Instagram
 

A post shared by Prabhas (@actorprabhas) on

Advertisment
ਫ਼ਿਲਮ ਬਾਹੂਬਲੀ ਨਾਲ ਉਹਨਾਂ ਦਾ ਨਾਮ ਪੂਰੀ ਦੁਨੀਆ 'ਚ ਮਸ਼ਹੂਰ ਹੋਇਆ ਹੈ। ਇਸ ਫ਼ਿਲਮ ਨੇ 1500 ਕਰੋੜ ਦੇ ਕਰੀਬ ਰੁਪਏ ਪੂਰੀ ਦੁਨੀਆ 'ਚ ਕਮਾਏ ਹਨ। ਦੱਸ ਦਈਏ ਇਸ ਫ਼ਿਲਮ ਦਾ ਸ਼ੂਟ ਪੂਰੇ ਪੰਜ ਸਾਲ 'ਚ ਪੂਰਾ ਹੋਇਆ ਸੀ। ਫ਼ਿਲਮ ਨਿਰਮਾਤਾ ਨੇ ਇਸ ਫ਼ਿਲਮ ਲਈ ਪ੍ਰਭਾਸ ਨੂੰ ਤਕਰੀਬਨ ਡੇਢ ਕਰੋੜ ਰੁਪਏ ਤੱਕ ਦਾ ਜਿੰਮ ਦਾ ਸਮਾਨ ਹੀ ਤੋਹਫੇ 'ਚ ਦਿੱਤਾ ਸੀ। publive-image ਪ੍ਰਭਾਸ ਨੂੰ ਬਾਹੂਬਲੀ ਫ਼ਿਲਮ ਲਈ 25 ਕਰੋੜ ਰੁਪਏ ਦੀ ਰਕਮ ਮਿਲੀ ਸੀ ਅਤੇ ਹੁਣ ਉਹ 30 ਕਰੋੜ ਰੁਪਏ ਇੱਕ ਫ਼ਿਲਮ ਦੀ ਫੀਸ ਲੈਂਦੇ ਹਨ।ਪ੍ਰਭਾਸ ਨੇ ਤੇਲਗੂ ਫ਼ਿਲਮ ਈਸ਼ਵਰ ਤੋਂ ਫ਼ਿਲਮੀ ਦੁਨੀਆ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਰਾਘਵੇਂਦਰ, ਯੋਗੀ, ਏਕ ਨਿਰੰਜਨ, ਰੇਬੇਲ ਅਤੇ ਬਾਹੂਬਲੀ ਵਰਗੀਆਂ ਫ਼ਿਲਮਾਂ ਕਰ ਚੁੱਕੀਆਂ ਹਨ। ਪ੍ਰਭਾਸ ਸਾਹੋ ਫ਼ਿਲਮ ਨੂੰ ਮਿਲਾ ਕੇ ਹੁਣ ਤੱਕ 19 ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਹੋਰ ਵੇਖੋ : ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ ਸਾਊਥ ਸਿਨੇਮਾ ਤੋਂ ਹੁਣ ਪ੍ਰਭਾਸ ਦੀਆਂ ਫ਼ਿਲਮਾਂ ਦਾ ਜਲਵਾ ਦੁਨੀਆ ਭਰ ਦੇ ਸਿਨੇਮਾ ਜਗਤ 'ਚ ਫੈਲ ਚੁੱਕਿਆ ਹੈ। ਉਹਨਾਂ ਦੇ ਜਨਮਦਿਨ 'ਤੇ ਹਰ ਕੋਈ ਮੁਬਾਰਕਾਂ ਦੇ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment