ਅੱਜ ਹੈ ਰਾਣਾ ਰਣਬੀਰ ਦਾ ਜਨਮ ਦਿਨ, ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਬਿਤਹਰੀਨ ਲੇਖਕ ਵੀ ਹਨ ਰਾਣਾ

written by Shaminder | April 09, 2020

ਰਾਣਾ ਰਣਬੀਰ ਦਾ ਅੱਜ ਜਨਮ ਦਿਨ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਕੁਝ ਪ੍ਰੇਰਣਾਦਾਇਕ ਸਤਰਾਂ ਸਾਂਝੀਆਂ ਕੀਤੀਆਂ ਹੈ । ਇਨ੍ਹਾਂ ਸਤਰਾਂ ‘ਚ ਉਨ੍ਹਾਂ ਨੇ ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੇ ਇਨ੍ਹਾਂ ਲਾਈਨਾਂ ‘ਚ ਜ਼ਿੰਦਗੀ ਦੀਆਂ ਔਕੜਾਂ ਔਖਿਆਈਆਂ, ਪਿਆਰ ਮੁਹੱਬਤ ਅਤੇ ਉਨ੍ਹਾਂ ਔਕੜਾਂ ਔਖਿਆਈਆਂ ਦੇ ਹੱਲ ਦੀ ਗੱਲ ਕੀਤੀ ਹੈ । “ਮੈਂ ਹੀ ਸੁਸਤੀ ਊਰਜਾ, ਮੈਂ ਹੀ ਜਿੱਤਣਹਾਰ।ਮੈਂ ਹੀ ਔਕੜ ਸੌਖ ਹਾਂ,ਮੈਂ ਹੀ ਹਰਖ ਪਿਆਰ”।

https://www.instagram.com/p/B-vNxwmgMSx/

ਰਾਣਾ ਰਣਬੀਰ ਨੇ ਜਿੱਥੇ ਫ਼ਿਲਮਾਂ ‘ਚ ਅਦਾਕਾਰੀ ਨੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਉਥੇ ਹੀ ਉਹ ਬਿਹਤਰੀਨ ਲੇਖਣੀ ਦੇ ਵੀ ਮਾਲਕ ਹਨ ।ਰਾਣਾ ਰਣਬੀਰ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 9 ਅਪਰੈਲ 1970 ਨੂੰ ਪੰਜਾਬ, ਭਾਰਤ ਦੇ ਸ਼ਹਿਰ ਧੂਰੀ ਵਿੱਚ ਹੋਇਆ ਸੀ। ਮੁੱਢਲੀ ਸਿੱਖਿਆ ਸਥਾਨਕ ਸਕੂਲਾਂ ਤੋਂ ਕਰਨ ਤੋਂ ਬਾਅਦ ਰਣਬੀਰ ਨੇ ਦੇਸ਼ ਭਗਤ ਕਾਲਜ, ਧੂਰੀ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ ਪੋਸਟ ਗ੍ਰੈਜ਼ੂਏਸ਼ਨ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥਿਏਟਰ ਅਤੇ ਟੈਲੀਵਿਜ਼ਨ ਦੀ ਡਿਗਰੀ ਲੈ ਕੇ ਕੀਤੀ।

https://www.instagram.com/p/B-cRujCAEbK/

2000 ਵਿੱਚ ਰਾਣਾ ਰਣਬੀਰ ਨੇ ਭਗਵੰਤ ਮਾਨ ਨਾਲ ਮਿਲਕੇ ਹਾਸਰਸ ਟੈਲੀਵਿਜ਼ਨ ਪ੍ਰੋਗਰਾਮ ਜੁਗਨੂੰ ਮਸਤ ਮਸਤ ਅਤੇ ਨੌਟੀ ਨੰ. 1 ਵਿੱਚ ਹਿੱਸਾ ਲਿਆ ਅਤੇ ਚਿੱਟਾ ਲਹੂ ਅਤੇ ਪਰਛਾਵੇਂ ਵਰਗੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ।ਇਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

You may also like