ਉਰਵਸ਼ੀ ਰੌਤੇਲਾ ਨੂੰ ਫਿਰ ਤੋਂ ਰਿਸ਼ਭ ਪੰਤ ਨਾਲ ਹੋ ਗਿਆ ਪਿਆਰ, ਜਨਮਦਿਨ 'ਤੇ ਇਹ ਵੀਡੀਓ ਸ਼ੇਅਰ ਕਰਕੇ ਕਰ ਦਿੱਤਾ ਸਭ ਨੂੰ ਹੈਰਾਨ

written by Lajwinder kaur | October 04, 2022 03:58pm

Urvashi Rautela- Rishabh Pant News: ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 4 ਅਕਤੂਬਰ ਯਾਨੀਕਿ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਉਹ ਟੀਮ ਇੰਡੀਆ ਦਾ ਮੁੱਖ ਵਿਕਟਕੀਪਰ ਹੋਣ ਦੇ ਨਾਲ-ਨਾਲ ਬੱਲੇਬਾਜ਼ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਰਿਸ਼ਭ ਪੰਤ IPL ਟੀਮ ਦਿੱਲੀ ਕੈਪੀਟਲਸ ਦੇ ਕਪਤਾਨ ਵੀ ਹਨ। ਕੁਝ ਦਿਨ ਪਹਿਲਾਂ ਰਿਸ਼ਭ ਪੰਤ ਅਤੇ ਉਰਵਸ਼ੀ ਰੌਤੇਲਾ ਸੁਰਖੀਆਂ 'ਚ ਆਏ ਸਨ। ਤੁਹਾਨੂੰ ਯਾਦ ਕਰਵਾ ਦੇਈਏ ਕਿ ਉਰਵਸ਼ੀ ਰੌਤੇਲਾ ਨਾਲ ਪੰਤ ਨੇ ਪ੍ਰੇਮ ਪ੍ਰਸੰਗ ਦੀਆਂ ਕਹਾਣੀਆਂ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ।

ਹੋਰ ਪੜ੍ਹੋ : ‘MC Stan’ ਦੇ ਪ੍ਰਸ਼ੰਸਕਾਂ ਨੇ ‘Gautam Vig’ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਬਿੱਗ ਬੌਸ 16 ‘ਚ ਸ਼ੁਰੂ ਹੋਏ ਝਗੜੇ

Urvashi Rautela cryptically wishes cricketer Rishabh Pant on his birthday [Watch Video]

Image Source: Twitter

ਅੱਜ ਰਿਸ਼ਭ ਪੰਤ ਦੇ 25ਵੇਂ ਜਨਮਦਿਨ ਦੇ ਮੌਕੇ 'ਤੇ ਉਰਵਸ਼ੀ ਰੌਤੇਲਾ ਨੇ ਇਕ ਵਾਰ ਫਿਰ ਆਪਣੇ ਇੰਸਟਾਗ੍ਰਾਮ 'ਤੇ ਕੁਝ ਪੋਸਟ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਹ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਵਿੱਚ ਉਰਵਸ਼ੀ ਰੌਤੇਲਾ ਨੇ ਲਾਲ ਰੰਗ ਦੀ ਡਰੈੱਸ ਪਾਈ ਹੋਈ ਹੈ, ਜਿਸ ਵਿੱਚ ਉਹ ਉਹ ਪਰੀ ਵਰਗੀ ਲੱਗ ਰਹੀ ਹੈ। ਅਭਿਨੇਤਰੀ ਨੇ ਇਸ ਵੀਡੀਓ ਦੇ ਕੈਪਸ਼ਨ 'ਚ 'ਹੈਪੀ ਬਰਥਡੇ' ਲਿਖਿਆ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਯੂਜ਼ਰਸ ਇਸ ਨੂੰ ਰਿਸ਼ਭ ਪੰਤ ਦੇ ਲਈ ਪੋਸਟ ਕੀਤੀ ਗਈ ਬਰਥਡੇਅ ਵਿਸ਼ ਹੀ ਸਮਝ ਰਹੇ ਹਨ। ਕਮੈਂਟ ਬਾਕਸ ਰਿਸ਼ਭ ਪੰਤ ਦੀਆਂ ਗੱਲਾਂ ਹੋ ਰਹੀਆਂ ਹਨ।

Image Source: Twitter

ਇਸ ਵੀਡੀਓ 'ਚ ਪ੍ਰਸ਼ੰਸਕ ਖੂਬ ਕਮੈਂਟਸ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਰਵਸ਼ੀ ਨੇ ਇਹ ਵੀਡੀਓ ਰਿਸ਼ਭ ਲਈ ਪਾਈ ਹੈ। ਇੰਨਾ ਹੀ ਨਹੀਂ ਇਸ ਵੀਡੀਓ 'ਚ ਉਰਵਸ਼ੀ ਫਲਾਇੰਗ ਕਿੱਸ ਕਰਦੀ ਨਜ਼ਰ ਆ ਰਹੀ ਹੈ।

ਇੱਕ ਯੂਜ਼ਰ ਨੇ ਕਿਹਾ, ‘ਭਾਈ ਲੋਕੋ ਉੱਧਰ ਈਸ਼ਾ ਨੇਗੀ ਪੰਤ ਨੂੰ ਜਨਮਦਿਨ ਮੁਬਾਰਕ, ਲਵ ਬੋਲ ਰਹੀ ਹੈ ਅਤੇ ਉਰਵਸ਼ੀ ਜੀ ਨੇ ਪੂਰੀ ਵੀਡੀਓ ਬਣਾ ਕੇ ਪੋਸਟ ਕਰ ਦਿੱਤੀ ਹੈ’। ਇਕ ਹੋਰ ਯੂਜ਼ਰ ਨੇ ਕਿਹਾ ਕਿ ‘ਜੀਵਨ ਹੋ ਤੋਂ ਪੰਤ ਵਰਗਾ ਹੈ’।

As Urvashi Rautela apologises to Rishabh Pant, netizens flood Internet with hilarious memes Image Source: Twitter

 

View this post on Instagram

 

A post shared by Urvashi Rautela (@urvashirautela)

You may also like