Advertisment

47 ਸਾਲਾ ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਹਰਭਜਨ ਸਿੰਘ ਨੇ ਫੋਟੋ ਸ਼ੇਅਰ ਕਰਕੇ ਕੀਤਾ ਵਿਸ਼

author-image
By Lajwinder kaur
New Update
47 ਸਾਲਾ ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਹਰਭਜਨ ਸਿੰਘ ਨੇ ਫੋਟੋ ਸ਼ੇਅਰ ਕਰਕੇ ਕੀਤਾ ਵਿਸ਼
Advertisment
ਕ੍ਰਿਕੇਟ ਦੀ ਦੁਨੀਆ ਦੇ ਭਗਵਾਨ ਕਹਿ ਜਾਣ ਵਾਲੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ। ਭਾਰਤ ਰਤਨ ਨਾਲ ਸਨਮਾਨਿਤ ਸਚਿਨ ਰਮੇਸ਼ ਤੇਂਦੁਲਕਰ ਦਾ ਜਨਮ 24 ਅਪ੍ਰੈਲ 1973 ‘ਚ ਹੋਇਆ ਸੀ । publive-image ਇੰਡੀਆ ਦੇ ਮਹਾਨ ਕ੍ਰਿਕੇਟ ਖਿਡਾਰੀ ਸਚਿਨ ਤੇਂਦਲੁਕਰ ਨੇ ਸਾਲ 2014 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ । ਸਚਿਨ ਤੇਂਦੁਲਕਰ ਦੇ ਨਾਂ ਕਈ ਇਤਿਹਾਸਕ ਰਿਕਾਰਡ ਬਣੇ ਨੇ ਜਿਨ੍ਹਾਂ ਨੂੰ ਹਲੇ ਤੱਕ ਕੋਈ ਤੋੜ ਨਹੀਂ ਪਾਇਆ ਹੈ । ਪਰ ਦੁਨੀਆ ਦੇ ਕੋਨੇ ਕੋਨੇ ‘ਚ ਉਨ੍ਹਾਂ ਨੂੰ ਚਾਹੁਣ ਵਾਲੇ ਵੱਸਦੇ ਨੇ । ਖੇਡ ਦੇ ਮੈਦਾਨ ਤੋਂ ਬਾਅਦ ਉਹ ਕ੍ਰਿਕੇਟ ਮੈਚਾਂ ਦੀ ਕਮੈਂਟਰੀ ਕਰਦੇ ਹੋਏ ਨਜ਼ਰ ਆਉਂਦੇ ਨੇ ।
Advertisment
ਖੇਡ ਜਗਤ ‘ਚ ਨਾਮੀ ਹਸਤੀਆਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੀਆਂ ਨੇ । ਪੰਜਾਬ ਦੇ ਸਟਾਰ ਖਿਡਾਰੀ ਰਹਿ ਚੁੱਕੇ ਹਰਭਜਨ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਫੋਟੋ ਕੌਲਾਜ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹੈਪੀ ਬਰਥਡੇਅ ਸਚਿਨ ਤੇਂਦੁਲਕਰ ਭਾਜੀ, ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਉਨ੍ਹਾਂ ਨੇ ਤੁਹਾਡੇ ਨਾਲ ਮਿਲਾਇਆ ।ਬਹੁਤ ਸਾਰਾ ਪਿਆਰ , ਸੁਰੱਖਿਅਤ ਰਹੋ’  ਇਸ ਪੋਸਟ ਤੇ ਪ੍ਰਸ਼ੰਸਕ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।
ਕੋਰੋਨਾ ਵਾਇਰਸ ਦੇ ਇਸ ਮੁਸ਼ਕਿਲ ਸਮੇਂ ‘ਚ ਹਰਭਜਨ ਸਿੰਘ ਤੇ ਸਚਿਨ ਤੇਂਦੁਲਕਰ ਵੀ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕੇ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦੇ ਰਹੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment