ਗਿੱਪੀ ਗਰੇਵਾਲ ਅੱਜ ਨੇ ਬਹੁਤ ਖੁਸ਼, ਸ਼ਿੰਦਾ ਗਰੇਵਾਲ ਦੇ ਜਨਮਦਿਨ ‘ਤੇ ਰਿਲੀਜ਼ ਹੋਇਆ ਸ਼ਿੰਦੇ ਦਾ ਪਹਿਲਾ ਗੀਤ ‘Ice Cap’

written by Lajwinder kaur | September 22, 2021

ਇੱਕ ਪਿਤਾ ਲਈ ਬਹੁਤ ਹੀ ਖ਼ਾਸ ਦਿਨ ਹੁੰਦਾ ਹੈ ਜਦੋਂ ਉਹ ਆਪਣੇ ਬੱਚੇ ਨੂੰ ਕਾਮਯਾਬ ਹੁੰਦੇ ਹੋਏ ਦੇਖਦਾ ਹੈ। ਅਜਿਹੇ ਹੀ ਅਹਿਸਾਸ 'ਚ ਲੰਘ ਰਹੇ ਨੇ ਗਾਇਕੀ ਗਿੱਪੀ ਗਰੇਵਾਲ । ਜੀ ਹਾਂ ਅੱਜ ਉਨ੍ਹਾਂ ਦੇ ਵਿਚਕਾਰਲੇ ਪੁੱਤਰ ਸ਼ਿੰਦਾ ਗਰੇਵਾਲ ਦਾ ਬਰਥਡੇਅ (Happy Birthday Shinda Grewal) ਵੀ ਹੈ ਤੇ ਅੱਜ ਹੀ ਸ਼ਿੰਦਾ ਦਾ ਪਹਿਲਾ ਟਰੈਕ ਰਿਲੀਜ਼ ਹੋਇਆ ਹੈ। ਜੀ ਹਾਂ ਸ਼ਿੰਦਾ ਦਾ ਪਹਿਲਾ ਗੀਤ ‘Ice Cap’ ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : ਅਪਾਰਸ਼ਕਤੀ ਖੁਰਾਣਾ ਆਪਣੀ ਧੀ ਰਾਣੀ ਨੂੰ ਲੋਰੀ ਸੁਣਾਉਂਦੇ ਹੋਏ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰ ਦਾ ਇਹ ਅੰਦਾਜ਼, ਦੇਖੋ ਵੀਡੀਓ

inside image of shinda grewal

ਜੀ ਹਾਂ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾਈ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਇਸ ਦਿਨ ਮੈਂ ਇੱਕ ਪਿਤਾ ਦੇ ਰੂਪ ਵਿੱਚ ਬਹੁਤ ਮਾਣ ਮਹਿਸੂਸ ਕਰਦਾ ਹਾਂ, ਮੇਰਾ ਪੁੱਤਰ ਦਾ ਪਹਿਲਾ ਗੀਤ #IceCap ਆ ਗਿਆ ਹੈ...ਉਸਨੂੰ ਪਿਆਰ ਅਤੇ ਆਸ਼ੀਰਵਾਦ ਦੇਵੋ...ਸ਼ਿੰਦਾ ਜੱਟ ਫੱਟੇ ਚੱਕ’ ।

ਹੋਰ ਪੜ੍ਹੋ : ਰਿਤੇਸ਼ ਦੇਸ਼ਮੁਖ ਨੇ ਜਿੰਮ ‘ਚ ਬਣਾਇਆ ਅਜਿਹਾ ਵੀਡੀਓ, ਦਰਸ਼ਕ ਹੱਸ-ਹੱਸ ਹੋਏ ਲੋਟਪੋਟ, ਦੇਖੋ ਵੀਡੀਓ

inside image of gippy grewal for his son shida grewal

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਖੁਦ ਸ਼ਿੰਦੇ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਭਿੰਦਾ ਔਜਲਾ ਨੇ ਦਿੱਤਾ ਹੈ। ਇਸ ਗੀਤ ‘ਚ ਸ਼ਿੰਦੇ ਤੋਂ ਇਲਾਵਾ ਏਕਮ ਤੇ ਗੁਰਬਾਜ਼ ਵੀ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ਨੂੰ ‘10+1 Creations’ ਨੇ ਤਿਆਰ ਕੀਤਾ ਹੈ। ਜੇ ਗੱਲ ਕਰੀਏ ਸ਼ਿੰਦਾ ਦੀ ਤਾਂ ਉਹ ਬਤੌਰ ਬਾਲਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਪਹਿਲਾਂ ਹੀ ਜਿੱਤ ਚੁੱਕਿਆ। ਉਹ ਅਰਦਾਸ ਕਰਾਂ ‘ਚ ਨਜ਼ਰ ਆਇਆ ਸੀ। ਆਪਣੀ ਕਿਰਦਾਰ ਦੇ ਨਾਲ ਉਹ ਹਰ ਇੱਕ ਦਿਲ ਉੱਤੇ ਆਪਣੀ ਅਦਾਕਾਰੀ ਦੀ ਛਾਪ ਛੱਡਣ ‘ਚ ਕਾਮਯਾਬ ਰਿਹਾ ਹੈ।

You may also like