
Happy Birthday Sidharth Malhotra: ਬਾਲੀਵੁੱਡ ਦੇ ਹੈਂਡਸਮ ਹੰਕ ਸਿਧਾਰਥ ਮਲਹੋਤਰਾ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਫ਼ਿਲਮ 'ਸ਼ੇਰਸ਼ਾਹ' ਫੇਮ ਸਿਧਾਰਥ ਮਲਹੋਤਰਾ ਇਨ੍ਹੀਂ ਦਿਨੀਂ ਅਦਾਕਾਰਾ ਕਿਆਰਾ ਅਡਵਾਨੀ ਨਾਲ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਸਿਧਾਰਥ ਨੇ ਆਪਣੀ ਮਿਹਨਤ ਸਦਕਾ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਈ ਹੈ।

ਸਿਧਾਰਥ ਦਾ ਜਨਮ 16 ਜਨਵਰੀ 1985 ਨੂੰ ਦਿੱਲੀ 'ਚ ਹੋਇਆ ਸੀ। ਇੱਥੋਂ ਹੀ ਉਸ ਨੇ ਮੁੱਢਲੀ ਸਿੱਖਿਆ ਅਤੇ ਕਾਲਜ ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ। ਸਿਧਾਰਥ ਨੇ ਆਪਣੇ ਨਿੱਜੀ ਖਰਚਿਆਂ ਨੂੰ ਪੂਰਾ ਕਰਨ ਲਈ ਇਹ ਕਿੱਤਾ ਚੁਣਿਆ ਸੀ। ਸਿਧਾਰਥ ਨੇ ਇਸ ਖੇਤਰ 'ਚ ਕਾਫੀ ਨਾਮ ਕਮਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮੀ ਦੁਨੀਆ 'ਚ ਕਦਮ ਰੱਖਣ ਦਾ ਫੈਸਲਾ ਕੀਤਾ।
ਸਿਧਾਰਥ ਨੇ ਖ਼ੁਦ ਇੱਕ ਵਾਰ ਆਪਣੇ ਕਰੀਅਰ ਬਾਰੇ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਸਹਾਇਕ ਨਿਰਦੇਸ਼ਕ ਵਜੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਿਡ ਨੇ ਐਡ ਵਿੱਚ ਵੀ ਕਿਸਮਤ ਅਜ਼ਮਾਈ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸਿਧਾਰਥ ਸਾਲ 2008 'ਚ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਸਨ। ਇਸ ਫ਼ਿਲਮ ਦਾ ਨਾਂ ਸੀ 'ਫੈਸ਼ਨ'। ਹਾਲਾਂਕਿ ਮਾਡਲਿੰਗ ਮੈਗਜ਼ੀਨ ਨਾਲ ਕਰਾਰ ਹੋਣ ਕਾਰਨ ਚੀਜ਼ਾਂ ਸਿਰੇ ਨਹੀਂ ਚੜ੍ਹ ਸਕੀਆਂ ਅਤੇ ਉਹ ਉਸ ਸਮੇਂ ਫ਼ਿਲਮੀ ਦੁਨੀਆ 'ਚ ਕਦਮ ਨਹੀਂ ਰੱਖ ਸਕਿਆ। ਇਸ ਤੋਂ ਬਾਅਦ ਵੀ ਉਨ੍ਹਾਂ ਦਾ ਫਿਲਮਾਂ ਪ੍ਰਤੀ ਜਨੂੰਨ ਘੱਟ ਨਹੀਂ ਹੋਇਆ ਅਤੇ ਉਹ ਕੋਸ਼ਿਸ਼ ਕਰਦੇ ਰਹੇ।

ਇਸ ਬਾਰੇ ਗੱਲ ਕਰਦੇ ਹੋਏ ਸਿਧਾਰਥ ਨੇ ਇੱਕ ਵਾਰ ਦੱਸਿਆ ਸੀ ਕਿ ਉਹ ਆਪਣੇ ਪਹਿਲੇ ਆਡੀਸ਼ਨ ਵਿੱਚ ਸਲੈਕਟ ਨਹੀਂ ਹੋ ਸਕੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਿਗਿਆਪਨ ਦਾ ਆਫਰ ਮਿਲਿਆ। 2010 ਵਿੱਚ, ਉਨ੍ਹਾਂ ਨੇ ਕਰਨ ਜੌਹਰ ਦੀ ਮਾਈ ਨੇਮ ਇਜ਼ ਖ਼ਾਨ ਨਾਲ ਇੱਕ ਸਹਾਇਕ ਨਿਰਦੇਸ਼ਕ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਕਰਨ ਨੇ ਉਨ੍ਹਾਂ ਨੂੰ ਫ਼ਿਲਮ ਸਟੂਡੈਂਟ ਆਫ ਦਿ ਈਅਰ 'ਚ ਕੰਮ ਕਰਨ ਦਾ ਮੌਕਾ ਦਿੱਤਾ। ਇਸ ਫ਼ਿਲਮ ਤੋਂ ਬਾਅਦ ਸਿਧਾਰਥ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਆਪਣੀ ਅਦਾਕਾਰੀ ਵਿੱਚ ਸੁਧਾਰ ਕਰਦੇ ਰਹੇ ਅਤੇ ਕਈ ਵੱਡੇ ਸਿਤਾਰਿਆਂ ਨਾਲ ਫਿਲਮਾਂ ਵੀ ਕਰਦਾ ਰਿਹਾ। ਏਕ ਵਿਲੇਨ ਨੂੰ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਮੋੜ ਕਿਹਾ ਜਾ ਸਕਦਾ ਹੈ। ਮੋਹਿਤ ਸੂਰੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

ਹੋਰ ਪੜ੍ਹੋ: ਡੇਟਿੰਗ ਦੀਆਂ ਖਬਰਾਂ ਵਿਚਾਲੇ ਮੁੜ ਇੱਕਠੇ ਨਜ਼ਰ ਆਏ ਤਮੰਨਾ ਭਾਟੀਆ ਤੇ ਵਿਜੇ ਵਰਮਾ, ਵੀਡੀਓ ਹੋਈ ਵਾਇਰਲ
ਫ਼ਿਲਮ ਨੇ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕੀਤੀ ਸੀ। ਫਿਲਮਾਂ ਤੋਂ ਇਲਾਵਾ ਸਿਧਾਰਥ ਨੂੰ ਰਗਬੀ ਖੇਡਣਾ ਵੀ ਪਸੰਦ ਹੈ। ਇਸ ਤੋਂ ਇਲਾਵਾ ਸਿਧਾਰਥ ਫਿਟਨੈਸ ਨੂੰ ਲੈ ਕੇ ਵੀ ਕਾਫੀ ਸੁਚੇਤ ਹਨ। ਅਭਿਨੇਤਾ ਮੁਤਾਬਕ ਜੇਕਰ ਉਹ ਇਕ ਦਿਨ ਵੀ ਕਸਰਤ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬਹੁਤ ਅਜੀਬ ਲੱਗਦਾ ਹੈ। ਆਪਣੇ ਫ਼ਿਲਮੀ ਕਰੀਅਰ 'ਚ ਸਿਧਾਰਥ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਕਪੂਰ ਐਂਡ ਸੰਨਜ਼, ਹਸੀ ਤੋ ਫਸੀ, ਸ਼ੇਰ ਸ਼ਾਹ ਵਰਗੀਆਂ ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ।