Advertisment

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਇਹ ਕੰਮ ਕਰਦੀ ਸੀ ਸੋਨਮ ਬਾਜਵਾ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

author-image
By Shaminder
New Update
ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਇਹ ਕੰਮ ਕਰਦੀ ਸੀ ਸੋਨਮ ਬਾਜਵਾ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ
Advertisment
ਪਾਲੀਵੁੱਡ ਦੀ ਅੜਬ ਮੁਟਿਆਰ ਯਾਨੀ ਕਿ ਸੋਨਮ ਬਾਜਵਾ ਦਾ  ਜਨਮ 16 ਅਗਸਤ ਨੂੰ ਨੈਨੀਤਾਲ ‘ਚ ਹੋਇਆ ਸੀ ।ਉਨ੍ਹਾਂ ਦਾ ਅਸਲ ਨਾਂਅ ਸੋਨਮਪ੍ਰੀਤ ਕੌਰ ਬਾਜਵਾ ਹੈ ।ਦਿੱਲੀ ਯੂਨੀਵਰਸਿਟੀ ਤੋਂ ਉਨ੍ਹਾਂ ਆਪਣੀ ਪੜ੍ਹਾਈ ਪੂਰੀ ਕੀਤੀ । https://www.instagram.com/p/CD3p2gBhntn/ ਉਨ੍ਹਾਂ ਨੇ 2012’ਚ ਫੇਮਿਨਾ ਮਿਸ ਇੰਡੀਆ ਪ੍ਰਤੀਯੋਗਤਾ ‘ਚ ਭਾਗ ਲਿਆ ਅਤੇ ਇਸ ਤੋਂ ਬਾਅਦ ਏਅਰ ਹੋਸਟੈੱਸ ਦੇ ਤੌਰ ‘ਤੇ ਕੰਮ ਕੀਤਾ । ਸੋਨਮ ਐਕਟਿੰਗ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ ਜਿੱਥੇ ਖੂਬਸੂਰਤੀ ਦੇ ਕਈ ਮੁਕਾਬਲਿਆਂ ‘ਚ ਭਾਗ ਲਿਆ ।2014 ‘ਚ ਉਨ੍ਹਾਂ ਨੇ ਹਿੱਟ ਫ਼ਿਲਮ ਪੰਜਾਬ 1984 ‘ਚ ਜੀਤੀ ਦੀ ਭੂਮਿਕਾ ਨਿਭਾਈ ਸੀ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ ਸਨ । ਸੋਨਮ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । https://www.instagram.com/p/CDeDafdBfgB/ ਇਸ ਤੋਂ ਬਾਅਦ ਸੋਨਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਇੱਕ ਹਿੱਟ ਪੰਜਾਬੀ ਫ਼ਿਲਮਾਂ ‘ਚ ਸੋਨਮ ਕੰਮ ਕਰ ਰਹੇ ਹਨ । https://www.instagram.com/p/CDRFBuJhEaP/ ਉਨ੍ਹਾਂ ਦੀ ਫ਼ਿਲਮ ਗੁੱਡੀਆਂ ਪਟੋਲੇ ਅਤੇ ਐਮੀ ਵਿਰਕ ਨਾਲ ਆਈ ਫ਼ਿਲਮ ਮੁਕਲਾਵਾ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ । ਉਨ੍ਹਾਂ ਦੇ ਭਰਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਆਪਣੇ ਪਰਿਵਾਰ ਬਾਰੇ ਜ਼ਿਆਦਾ ਕੁਝ ਸਾਂਝਾ ਨਹੀਂ ਕਰਦੇ ਪਰ ਪਿੱਛੇ ਜਿਹੇ ਪਰਿਵਾਰ ਨਾਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ‘ਚ ਉਹ ਆਪਣੇ ਦਾਦੀ ਅਤੇ ਦੂਜੀ ਤਸਵੀਰ ‘ਚ ਆਪਣੇ ਮਾਪਿਆਂ ਨਾਲ ਨਜ਼ਰ ਆਏ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment