ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ

Written by  Lajwinder kaur   |  December 20th 2018 01:01 PM  |  Updated: December 20th 2018 01:01 PM

ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ

ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਕਿਊਟ ਸਟਾਰ ਕਿੱਡ ਯਾਨੀਕਿ ਤੈਮੂਰ ਅਲੀ ਖਾਨ ਦਾ ਜੋ ਕਿ 20 ਦਸੰਬਰ ਨੂੰ 2 ਸਾਲ ਦੇ ਹੋ ਗਏ ਹਨ। ਤੈਮੂਰ ਦੇ ਜਨਮ ਦਿਨ ਨੂੰ ਲੈ ਕੇ ਮਾਤਾ-ਪਿਤਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਲਾਇਮ ਲਾਈਟ ਤੋਂ ਦੂਰ ਸਾਊਥ ਅਫਰੀਕਾ ‘ਚ ਅਪਣੇ ਲਾਡਲੇ ਦਾ ਜਨਮ ਦਿਨ ਮਨਾ ਰਹੇ ਹਨ। ਜਿਸ ਕਰਕੇ ਉਹਨਾਂ ਨੇ ਪਹਿਲਾਂ ਹੀ ਮੁੰਬਈ 'ਚ ਤੈਮੂਰ ਅਲੀ ਖਾਨ ਦੇ ਪ੍ਰੀ-ਜਨਮਦਿਨ ਦੀ ਪਾਰਟੀ ਦਾ ਜਸ਼ਨ ਮਨਾਇਆ ਸੀ।

Happy Birthday Taimur: Taimur Ali Khan Celebrates His 2nd Birthday ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ

ਹੋਰ ਦੇਖੋ: ਬੱਬੂ ਮਾਨ ਨੇ ਨਿੱਕੇ ਜਵਾਕਾਂ ਨੂੰ ਵੰਡੀਆਂ ਕੋਟੀਆਂ, ਵੀਡੀਓ ਹੋਈ ਵਾਇਰਲ

ਇਸ ਖਾਸ ਮੌਕੇ 'ਤੇ ਤੈਮੂਰ ਆਪਣੇ ਮਾਤਾ-ਪਿਤਾ ਨਾਲ ਸਾਊਥ ਅਫਰੀਕਾ ਦੇ ਕੈਪਟਾਊਨ ਸ਼ਹਿਰ 'ਚ ਛੁੱਟੀਆਂ ਮਨਾ ਰਹੇ ਹਨ। ਜਿੱਥੋਂ ਉਨ੍ਹਾਂ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ‘ਚ ਤੈਮੂਰ ਆਪਣੇ ਪਰਿਵਾਰ ਨਾਲ ਮਸਤੀ ਕਰਦੇ ਨਜ਼ਰ ਆ ਰਿਹਾ ਹੈ।

Happy Birthday Taimur: Taimur Ali Khan Celebrates His 2nd Birthday ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ

ਤੈਮੂਰ ਦੇ ਬਰਥਡੇ ਉੱਤੇ ਮਾਸੀ ਕਰਿਸ਼ਮਾ ਕਪੂਰ ਨੇ ਇੱਕ ਖਾਸ ਤਸਵੀਰ ਸ਼ੇਅਰ ਕਰਦੇ ਹੋਏ ਛੋਟੇ ਨਵਾਬ ਨੂੰ ਜਨਮਦਿਨ ਦੀਆਂ ਵਧਾਈ ਦਿੱਤੀ ਹੈ।

Happy Birthday Taimur: Taimur Ali Khan Celebrates His 2nd Birthday ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ

ਜੇ ਲੋਕਪ੍ਰਿਅਤਾ ਦੇ ਮਾਮਲੇ ‘ਚ ਉਹ ਬਾਲੀਵੁੱਡ ਦੇ ਕਿਸੇ ਵੀ ਸਿਤਾਰੇ ਤੋਂ ਘੱਟ ਨਹੀਂ ਹੈ। ਤੈਮੂਰ ਇੰਨਾ ਫੈਮਸ ਹੋ ਗਿਆ ਹੈ ਕਿ ਉਹਨਾਂ ਦੀਆਂ ਤਸਵੀਰਾਂ 1500 ਰੁਪਏ ਤੋਂ ਵੱਧ ‘ਚ ਵਿੱਕ ਰਹੀਆਂ ਹਨ ਤੇ ਨਾਲ ਹੀ ਉਹਨਾਂ ਦੇ ਚਿਹਰੇ ਵਾਲੇ ਗੁੱਡੇ ਜਿਸ ਨੂੰ ਲੋਕਾਂ ਨੇ ਹੱਥੋ ਹੱਥੀ ਖਰੀਦ ਲਿਆ ਸੀ, ਇਸ ਤੋਂ ਬਾਅਦ ਇਸ ਗੁੱਡੇ ਨੂੰ ਆਨਲਾਈਨ ਵੀ ਵੇਚਿਆ ਜਾ ਰਿਹਾ ਹੈ। ਇੱਥੋ ਹੀ ਪਤਾ ਚੱਲਦਾ ਹੈ ਕਿ ਲੋਕ ਤੈਮੂਰ ਨੂੰ ਕਿੰਨਾ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network