ਸੰਜੇ ਦੱਤ ਦੇ ਇਸ਼ਕ ’ਚ ਚੂਰ ਟੀਨਾ ਮੁਨੀਮ ਨੂੰ ਇਸ ਤਰ੍ਹਾਂ ਮਿਲੇ ਸਨ ਅਨਿਲ ਅੰਬਾਨੀ, ਵਿਆਹ ਕਰਵਾ ਕੇ ਬਣੀ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਪਰਿਵਾਰ ਦੀ ਨੂੰਹ

Written by  Rupinder Kaler   |  February 11th 2020 01:43 PM  |  Updated: February 11th 2020 01:43 PM

ਸੰਜੇ ਦੱਤ ਦੇ ਇਸ਼ਕ ’ਚ ਚੂਰ ਟੀਨਾ ਮੁਨੀਮ ਨੂੰ ਇਸ ਤਰ੍ਹਾਂ ਮਿਲੇ ਸਨ ਅਨਿਲ ਅੰਬਾਨੀ, ਵਿਆਹ ਕਰਵਾ ਕੇ ਬਣੀ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਪਰਿਵਾਰ ਦੀ ਨੂੰਹ

ਟੀਨਾ ਮੁਨੀਮ ਦਾ ਨਾਂਅ ਬਾਲੀਵੁੱਡ ਦੀਆਂ ਉਹਨਾਂ ਹੀਰੋਇਨਾਂ ਵਿੱਚ ਸ਼ੁਮਾਰ ਹੈ, ਜਿਨ੍ਹਾਂ ਦੀ ਅਦਾਕਾਰੀ ਦਾ ਜਾਦੂ 80 ਦੇ ਦਹਾਕੇ ਵਿੱਚ ਲੋਕਾਂ ਦੇ ਸਿਰ ਚੜ੍ਹ ਬੋਲਦਾ ਸੀ । 1975 ਵਿੱਚ ‘ਫੇਮਿਨਾ ਟੀਨ ਪ੍ਰਿੰਸਿਸ’ ਦਾ ਖਿਤਾਬ ਜਿੱਤ ਕੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਟੀਨਾ ਅੱਜ ਆਪਣਾ 63ਵਾਂ ਜਨਮ ਦਿਨ ਮਨਾ ਰਹੀ ਹੈ । ਫ਼ਿਲਮਾਂ ਦੇ ਨਾਲ ਨਾਲ ਟੀਨਾ ਮੁਨੀਮ ਆਪਣੇ ਰਿਲੇਸ਼ਨਸ਼ਿਪ ਕਰਕੇ ਵੀ ਕਾਫੀ ਚਰਚਾ ਵਿੱਚ ਰਹੀ ਹੈ । ਵਿਆਹ ਤੋਂ ਪਹਿਲਾਂ ਟੀਨਾ ਦਾ ਨਾਂਅ ਸੰਜੇ ਦੱਤ ਨਾਲ ਜੁੜ ਚੁੱਕਿਆ ਹੈ ।

https://www.instagram.com/p/B5CZc5PpQSl/

ਫ਼ਿਲਮ ਰਾਕੀ ਵਿੱਚ ਦੋਹਾਂ ਦੀ ਜੋੜੀ ਨੂੰ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਦੋਹਾਂ ਦੀਆਂ ਨਜ਼ਦੀਕੀਆਂ ਵੱਧਦੀਆਂ ਗਈਆਂ ਪਰ ਇਸ ਦੇ ਨਾਲ ਹੀ ਸੰਜੇ ਦੱਤ ਨੂੰ ਨਸ਼ੇ ਦੀ ਲਤ ਲੱਗ ਗਈ । ਨਸ਼ੇ ਦੀ ਲਤ ਕਰਕੇ ਟੀਨਾ ਨੇ ਸੰਜੇ ਤੋਂ ਦੂਰੀ ਬਣਾ ਲਈ । ਸੰਜੇ ਟੀਨਾ ਨੂੰ ਲੈ ਕੇ ਏਨੇਂ ਸੀਰੀਅਸ ਸਨ ਕਿ ਉਹ ਆਪਣੇ ਦੋਸਤ ਗੁਲਸ਼ਨ ਕੁਮਾਰ ਨੂੰ ਨਾਲ ਲੈ ਕੇ ਰਿਸ਼ੀ ਕਪੂਰ ਦੇ ਘਰ ਲੜਨ ਲਈ ਚਲੇ ਗਏ ਸਨ ਕਿਉਂਕਿ ਸੰਜੇ ਨੂੰ ਲੱਗਦਾ ਸੀ ਕਿ ਰਿਸ਼ੀ ਕਪੂਰ ਦਾ ਟੀਨਾ ਨਾਲ ਅਫੇਅਰ ਹੈ ।

https://www.instagram.com/p/B3tapd8Jwjf/

ਪਰ ਬਾਅਦ ਵਿੱਚ ਨੀਤੂ ਸਿੰਘ ਨੇ ਮਾਮਲੇ ਨੂੰ ਸੰਭਾਲ ਲਿਆ । ਟੀਨਾ ਮੁਨੀਮ ਤੇ ਅਨਿਲ ਅੰਬਾਨੀ ਦੀ ਲਵ ਸਟੋਰੀ ਵੀ ਕਿਸੇ ਕਹਾਣੀ ਤੋਂ ਘੱਟ ਨਹੀਂ । ਟੀਨਾ ਅੰਬਾਨੀ ਤੇ ਅਨਿਲ ਅੰਬਾਨੀ ਦੀ ਮੁਲਾਕਾਤ ਇੱਕ ਵਿਆਹ ਵਿੱਚ ਹੋਈ ਸੀ ।

https://www.instagram.com/p/B2TSuegFfCR/

ਅਨਿਲ ਅੰਬਾਨੀ ਲੰਮੇ ਸਮੇਂ ਤੱਕ ਟੀਨਾ ਨੂੰ ਇੰਪ੍ਰੈਸ ਕਰਦੇ ਰਹੇ ਤੇ ਦੋਹਾਂ ਨੇ 1991 ਵਿੱਚ ਵਿਆਹ ਕਰ ਲਿਆ । ਵਿਆਹ ਤੋਂ ਬਾਅਦ ਟੀਨਾ ਨੇ ਕਦੇ ਵੀ ਬਾਲੀਵੁੱਡ ਵੱਲ ਮੁੜਕੇ ਨਹੀਂ ਦੇਖਿਆ । ਟੀਨਾ ਆਪਣੇ ਆਪ ਨੂੰ ਫ਼ਿਲਮੀ ਦੁਨੀਆਂ ਦੀ ਚਮਕ ਦਮਕ ਤੋਂ ਦੂਰ ਰੱਖਣਾ ਹੀ ਪਸੰਦ ਕਰਦੀ ਹੈ ।

https://www.instagram.com/p/B05J3-4pGaJ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network