ਬਿਨੂੰ ਢਿੱਲੋਂ ਦਾ ਅੱਜ ਹੈ ਜਨਮ ਦਿਨ, ਕਰਮਜੀਤ ਅਨਮੋਲ ਸਮੇਤ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

Written by  Rupinder Kaler   |  August 29th 2020 12:13 PM  |  Updated: August 29th 2020 12:13 PM

ਬਿਨੂੰ ਢਿੱਲੋਂ ਦਾ ਅੱਜ ਹੈ ਜਨਮ ਦਿਨ, ਕਰਮਜੀਤ ਅਨਮੋਲ ਸਮੇਤ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

ਬਿਨੂੰ ਢਿੱਲੋਂ ਦਾ ਅੱਜ ਜਨਮ ਦਿਨ ਹੈ, ਸੋਸ਼ਲ ਮੀਡੀਆ ਤੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨੇ ਖ਼ਾਸ ਤਸਵੀਰ ਸਾਂਝੀ ਕਰਕੇ ਬਿਨੂੰ ਢਿੱਲੋਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਕਰਮਜੀਤ ਅਨਮੋਲ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਹੈਪੀ ਬਰਥਡੇ ਬਿਨੂੰ ਢਿੱਲੋਂ ਵੀਰ ਵਾਹਿਗੁਰੂ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ’ ।

https://www.instagram.com/p/CEc9A3ehEHI/

ਇਸੇ ਤਰ੍ਹਾਂ ਗਿੱਪੀ ਗਰੇਵਾਲ ਤੇ ਇੰਡਸਟਰੀ ਦੇ ਹੋਰ ਲੋਕਾਂ ਨੇ ਵੀ ਬਿਨੂੰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਬਿਨੂੰ ਢਿੱਲੋਂ ਪਾਲੀਵੁੱਡ ਦਾ ਉਹ ਅਦਾਕਾਰ ਹੈ ਜਿਹੜਾ ਹਰ ਕਿਰਦਾਰ ਨਾਲ ਇਨਸਾਫ ਕਰਦਾ ਹੈ, ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਉਹ ਹਰ ਕਿਰਦਾਰ ਵਿੱਚ ਫਿੱਟ ਹੋ ਜਾਂਦਾ ਹੈ ।ਬਿਨੂੰ ਢਿੱਲੋਂ ਜਿੰਨਾਂ ਵਧੀਆ ਅਦਾਕਾਰ ਹੈ ਉਸ ਤੋਂ ਕਿੱਤੇ ਵੱਧ ਇੱਕ ਭੰਗੜਚੀ ਵੀ ਹੈ ।

https://www.instagram.com/p/CEdYfH1gXkp/

ਇਸੇ ਲਈ ਜਦੋਂ ਉਹ ਧੂਰੀ ਤੋਂ ਥੀਏਟਰ ਤੇ ਟੈਲੀਵਿਜ਼ਨ ਦੀ ਐਮ.ਏ. ਕਰਨ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਇਆ ਸੀ ਤਾਂ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਫ਼ਿਲਮ ਇੰਡਸਟਰੀ ਵਿੱਚ ਉਸ ਦੇ ਨਾਂਅ ਦੀ ਤੂਤੀ ਬੋਲੇਗੀ । ਇਹ ਉਹ ਸਮਾਂ ਸੀ ਜਦੋਂ ਭੰਗੜਾ ਬਿਨੂੰ ਢਿੱਲੋਂ ਦੀ ਜ਼ਿੰਦ ਜਾਨ ਸੀ ਅਤੇ ਭੰਗੜੇ ਦੇ ਸ਼ੌਕ ਨੂੰ ਪੂਰਾ ਕਰਨ ਲਈ ਹੀ ਉਹ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਸੀ। ਭੰਗੜੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਜ਼ੋਨ ਯੁਵਕ ਮੇਲਿਆਂ ਵਿੱਚ ਚੈਂਪੀਅਨ ਬਣਨ ਤੋਂ ਬਾਅਦ ਉਸ ਨੇ ਪੰਜ ਵਾਰ ਪੰਜਾਬੀ ਯੂਨੀਵਰਸਿਟੀ ਨੂੰ ਕੁੱਲ ਹਿੰਦ ਅੰਤਰ ‘ਵਰਸਿਟੀ ਮੁਕਾਬਲਿਆਂ ਵਿੱਚ ਸੋਨ ਤਮਗਾ ਦਿਵਾਇਆ।

https://www.instagram.com/p/CEYAW7qgKOx/

ਢਿੱਲੋਂ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਨਿੱਜੀ ਚੈਨਲਾਂ ਦੇ ਪ੍ਰੋਗਰਾਮਾਂ ਵਿੱਚ ਆਪਣੀ ਅਦਾਕਾਰੀ ਦਿਖਾਈ । ‘ਗਾਉਂਦੀ ਧਰਤੀ’, ‘ਸਰਹੱਦ’, ‘ਪਰਛਾਵੇਂ’, ‘ਲੋਰੀ’, ‘ਪ੍ਰੋ. ਮਨੀ ਪਲਾਂਟ’, ‘ਜੁਗਨੂੰ ਕਹਿੰਦਾ ਹੈ’ ਵਰਗੇ ਉਸ ਦੇ ਮੰਨੇ ਪ੍ਰਮੰਨੇ ਟੀਵੀ ਸ਼ੋਅ ਸਨ । ਛੋਟੇ ਪਰਦੇ ਤੋਂ ਬਾਅਦ ਅੱਜ ਉਹ ਵੱਡੇ ਪਰਦੇ ਦਾ ਸੁਪਰ ਸਟਾਰ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network