ਬਾਲੀਵੁੱਡ ਦੇ ਬੈਡਮੈਨ ਗੁਲਸ਼ਨ ਗਰੋਵਰ ਦਾ ਹੈ ਅੱਜ ਜਨਮ ਦਿਨ, ਬਾਲੀਵੁੱਡ ’ਚ ਆਉਣ ਤੋਂ ਪਹਿਲਾਂ ਘਰ ਦੇ ਗੁਜ਼ਾਰੇ ਲਈ ਕਰਨੇ ਪਏ ਸਨ ਇਸ ਤਰ੍ਹਾਂ ਦੇ ਕੰਮ

Written by  Rupinder Kaler   |  September 21st 2020 01:45 PM  |  Updated: September 21st 2020 01:45 PM

ਬਾਲੀਵੁੱਡ ਦੇ ਬੈਡਮੈਨ ਗੁਲਸ਼ਨ ਗਰੋਵਰ ਦਾ ਹੈ ਅੱਜ ਜਨਮ ਦਿਨ, ਬਾਲੀਵੁੱਡ ’ਚ ਆਉਣ ਤੋਂ ਪਹਿਲਾਂ ਘਰ ਦੇ ਗੁਜ਼ਾਰੇ ਲਈ ਕਰਨੇ ਪਏ ਸਨ ਇਸ ਤਰ੍ਹਾਂ ਦੇ ਕੰਮ

ਬਾਲੀਵੁੱਡ ਦੇ ਬੈਡਮੈਨ ਗੁਲਸ਼ਨ ਗਰੋਵਰ ਦਾ ਅੱਜ ਜਨਮ ਦਿਨ ਹੈ ।ਗੁਲਸ਼ਨ ਗਰੋਵਰ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਉਹਨਾਂ ਦੇ ਮੁੱਢਲ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ ‘ਚ ਬੀਤਿਆ ਅਤੇ ਖੇਡਣ ਮੱਲਣ ਦੀ ਉਮਰ ‘ਚ ਹੀ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਸਤਾਉਂਦੀ ਸੀ ਅਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕੀਤੀ ।

ਇੱਥੋਂ ਤੱਕ ਕਿ ਵੱਡੀਆਂ-ਵੱਡੀਆਂ ਕੋਠੀਆਂ ‘ਚ ਡਿਟਰਜੈਂਟ ਅਤੇ ਸਾਬਣ ਅਤੇ ਫਿਨਾਇਲ ਦੀਆਂ ਗੋਲੀਆਂ ਤੱਕ ਵੇਚਦੇ ਰਹੇ । ਉਨ੍ਹਾਂ ਨੇ ਆਪਣੇ ਬਚਪਨ ਅਤੇ ਗਰੀਬੀ ਬਾਰੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ।ਉਹ ਆਪਣੇ ਸਕੂਲ ਦੀ ਵਰਦੀ ਨਾਲ ਲੈ ਕੇ ਜਾਂਦੇ ਸਨ ਅਤੇ ਸਵੇਰੇ ਉਹ ਸਮਾਨ ਵੇਚਦੇ ਅਤੇ ਦੁਪਹਿਰ ਵੇਲੇ ਆਪਣੇ ਸਕੂਲ ਜਾਂਦੇ ਸਨ ।

ਉਨ੍ਹਾਂ ਵੱਲੋਂ ਵੇਚਿਆ ਜਾਣ ਵਾਲਾ ਸਮਾਨ ਕੋਠੀਆਂ ਵਾਲੇ ਖਰੀਦ ਵੀ ਲੈਂਦੇ ਸਨ,ਕਿਉਂਕਿ ਉਹ ਵੀ ਚਾਹੁੰਦੇ ਸਨ ਕਿ ਗੁਲਸ਼ਨ ਗਰੋਵਰ ਪੜ ਲਿਖ ਜਾਣ । ਗੁਲਸ਼ਨ ਗਰੋਵਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਹੀ ਇਮਾਨਦਾਰੀ ਨਾਲ ਕੰਮ ਕਰਨ ‘ਤੇ ਜ਼ੋਰ ਦਿੱਤਾ ਅਤੇ ਸੰਘਰਸ਼ ਦੇ ਦਿਨਾਂ ‘ਚ ਵੀ ਕਦੇ ਵੀ ਉਹ ਉਦਾਸ ਜਾਂ ਨਿਰਾਸ਼ ਨਹੀਂ ਹੋਏ ।

ਗੁਲਸ਼ਨ ਗਰੋਵਰ ਲਗਾਤਾਰ ਮਿਹਨਤ ਕਰਦੇ ਰਹੇ ਅਤੇ ਅੱਜ ਇਸ ਮਿਹਨਤ ਦਾ ਹੀ ਨਤੀਜ਼ਾ ਹੈ ਕਿ ਉਹ ਨਾਂ ਸਿਰਫ਼ ਕਾਮਯਾਬ ਹੋਏ ਬਲਕਿ ਦੌਲਤ ਸ਼ੌਹਰਤ ਉਨ੍ਹਾਂ ਦੇ ਕਦਮ ਚੁੰਮਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network