ਅੱਜ ਹੈ ਵਿਨੋਦ ਖੰਨਾ ਦਾ ਜਨਮਦਿਨ, ਜਾਣੋ ਪਹਿਲੀ ਪਤਨੀ ਤੋਂ ਲੈ ਕੇ ਸੰਨਿਆਸ ਤੱਕ ਦੀ ਕਹਾਣੀ

Written by  Aaseen Khan   |  October 06th 2019 01:04 PM  |  Updated: October 06th 2019 01:04 PM

ਅੱਜ ਹੈ ਵਿਨੋਦ ਖੰਨਾ ਦਾ ਜਨਮਦਿਨ, ਜਾਣੋ ਪਹਿਲੀ ਪਤਨੀ ਤੋਂ ਲੈ ਕੇ ਸੰਨਿਆਸ ਤੱਕ ਦੀ ਕਹਾਣੀ

ਅਦਾਕਾਰ ਵਿਨੋਦ ਖੰਨਾ ਨੇ ਬਾਲੀਵੁੱਡ 'ਚ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਉਹ ਭਾਵੇਂ ਅੱਜ ਸਾਡੇ ਵਿਚ ਨਹੀਂ ਹਨ ਪਰ ਉਹਨਾਂ ਦੇ ਅਭਿਨੈ ਦੀ ਤਾਰੀਫ ਉਹਨਾਂ ਦੇ ਚਾਹੁਣ ਵਾਲੇ ਅੱਜ ਵੀ ਕਰਦੇ ਹਨ। ਵਿਨੋਦ ਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪਾਕਿਸਤਾਨ ਦੇ ਪੇਸ਼ਾਵਰ 'ਚ ਹੋਇਆ ਸੀ। ਠੀਕ ਠਾਕ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਵਿਨੋਦ ਖੰਨਾ ਨੇ ਆਪਣੇ ਕਰੀਅਰ 'ਚ 150 ਤੋਂ ਵੀ ਵੱਧ ਫ਼ਿਲਮਾਂ ਦਿੱਤੀਆਂ ਹਨ। ਜਨਮਦਿਨ ਦੇ ਇਸ ਮੌਕੇ ਅੱਜ ਅਸੀਂ ਉਹਨਾਂ ਦੇ ਜ਼ਿੰਦਗੀ ਦੇ ਕੁਝ ਖ਼ਾਸ ਪਹਿਲੂਆਂ 'ਤੇ ਗੱਲ ਕਰਨ ਜਾ ਰਹੇ ਹਾਂ।

Vinod khanna Vinod khanna

1968 'ਚ ਫ਼ਿਲਮਾਂ 'ਚ ਵਿੱਲਨ ਦੇ ਤੌਰ 'ਤੇ ਡੈਬਿਊ ਕਰਨ ਤੋਂ ਬਾਅਦ ਵਿਨੋਦ ਖੰਨਾ ਨੇ ਪਹਿਲੀ ਪਤਨੀ ਗੀਤਾਂਜਲੀ ਨਾਲ 1971 'ਚ ਵਿਆਹ ਕਰਵਾ ਲਿਆ। ਗੀਤਾਂਜਲੀ ਅਤੇ ਵਿਨੋਦ ਖੰਨਾ ਦਾ ਦੋ ਪੁੱਤਰ ਹਨ ਰਾਹੁਲ ਖੰਨਾ ਅਤੇ ਅਕਸ਼ੇ ਖੰਨਾ ਜਿਹੜੇ ਕਿ ਅੱਜ ਬਾਲੀਵੁੱਡ ਦੇ ਨਾਮੀ ਐਕਟਰਾਂ 'ਚ ਆਉਂਦੇ ਹਨ। ਪਰ 70 ਦੇ ਦਹਾਕੇ 'ਚ ਜਦੋਂ ਵਿਨੋਦ ਖੰਨਾ ਦਾ ਨਾਮ ਬਾਲੀਵੁੱਡ ਦੀਆਂ ਸਭ ਤੋਂ ਉਪਰਲੀਆਂ ਚੋਟੀਆਂ 'ਤੇ ਸੀ ਉਦੋਂ ਹੀ ਉਹ ਅਧਿਆਤਮਕ ਗੁਰੂ ਓਸ਼ੋ ਤੋਂ ਵੀ ਪ੍ਰਭਾਵਿਤ ਹੋ ਰਹੇ ਸਨ ਅਤੇ ਆਪਣਾ ਸ਼ਾਨਦਾਰ ਕਰੀਅਰ ਛੱਡ ਆਖਿਰਕਾਰ 1975 'ਚ ਰਜਨੀਸ਼ ਆਸ਼ਰਮ 'ਚ ਸੰਨਿਆਸੀ ਬਣ ਗਏ। ਉੱਥੇ ਵਿਨੋਦ ਖੰਨਾ 4-5 ਸਾਲ ਰਹੇ ਤੇ ਅਮਰੀਕਾ 'ਚ ਓਸ਼ੋ ਦੇ ਪਰਸਨਲ ਗਾਰਡਨ ਦੇ ਮਾਲੀ ਵੀ ਰਹੇ ਅਤੇ ਟਾਇਲਟ ਵੀ ਸਾਫ਼ ਕੀਤੇ।

Vinod khanna Vinod khanna

ਵਿਨੋਦ ਖੰਨਾ ਦੇ ਜਾਣ ਤੋਂ ਬਾਅਦ ਮੁੰਬਈ 'ਚ ਪੂਰਾ ਪਰਿਵਾਰ ਬਿਖ਼ਰ ਗਿਆ। 1985 'ਚ ਉਹਨਾਂ ਪਤਨੀ ਗੀਤਾਂਜਲੀ ਤੋਂ ਤਲਾਕ ਲੈ ਲਿਆ। ਇਸ ਤੋਂ ਬਾਅਦ ਵਿਨੋਦ ਸੰਨਿਆਸੀ ਦੇ ਜੀਵਨ ਨੂੰ ਛੱਡ ਮੁੜ ਭਾਰਤ ਆਏ ਅਤੇ ਆਪਣੇ ਤੋਂ 16 ਸਾਲ ਛੋਟੀ ਕਵਿਤਾ ਦਫ਼ਤਰੀ ਨਾਲ ਵਿਆਹ ਕਰਵਾ ਲਿਆ। ਕਵਿਤਾ ਅਤੇ ਵਿਨੋਦ ਖੰਨਾ ਦੇ 2 ਬੱਚੇ ਹਨ ਬੇਟਾ ਸ਼ਾਕਸ਼ੀ ਅਤੇ ਬੇਟੀ ਸ਼੍ਰੱਧਾ।

ਹੋਰ ਵੇਖੋ : 22 ਸਾਲ ਬਾਅਦ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ, ਦੋਨਾਂ ਦੇ ਅਫੇਅਰ ਨੇ ਖੱਟੀ ਸੀ ਖੂਬ ਚਰਚਾ

Vinod khanna Vinod khanna

ਵਿਨੋਦ ਖੰਨਾ ਨੇ ਬਾਲੀਵੁੱਡ 'ਚ ਆਪਣੀ ਦੂਸਰੀ ਪਾਰੀ ਸ਼ੁਰੂ ਕੀਤੀ। ਅਦਾਕਾਰ ਨੇ ਰਾਜਨੀਤੀ 'ਚ ਵੀ ਜ਼ੋਰ ਅਜ਼ਮਾਇਸ਼ ਕੀਤੀ ਅਤੇ ਸਫ਼ਲ ਸਾਬਿਤ ਹੋਏ। ਉਹ ਪੰਜਾਬ ਦੇ ਗੁਰਦਾਸਪੁਰ ਲੋਕਸਭਾ ਸੀਟ ਤੋਂ ਚਾਰ ਵਾਰ ਸਾਂਸਦ ਚੁਣੇ ਗਏ ਸੀ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਉਹ ਕੇਂਦਰੀ ਸੰਸਕ੍ਰਿਤੀ ਅਤੇ ਟੂਰਿਸਟ ਅਤੇ ਵਿਦੇਸ਼ ਰਾਜ ਮੰਤਰੀ ਵੀ ਰਹੇ ਸਨ। 7 ਅਪ੍ਰੈਲ 2017 'ਚ ਕੈਂਸਰ ਦੇ ਕਾਰਨ ਵਿਨੋਦ ਖੰਨਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network