ਅੱਜ ਹੈ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਦਾ ਬਰਥਡੇਅ, ਪੰਜਾਬੀ ਫ਼ਿਲਮਾਂ ‘ਚ ਵੀ ਬਿਖੇਰ ਚੁੱਕੀ ਹੈ ਅਦਾਕਾਰੀ ਦੇ ਜਲਵੇ

written by Lajwinder kaur | May 14, 2021

ਬਾਲੀਵੁੱਡ ਜਗਤ ਖ਼ੂਬਸੂਰਤ ਐਕਟਰੈੱਸ ਜ਼ਰੀਨ ਖ਼ਾਨ (Zareen Khan ) ਜੋ ਕਿ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਨੇ ਬਾਲੀਵੁੱਡ ਦੇ ਨਾਲ ਕਈ ਸੁਪਰ ਹਿੱਟ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਉਹ ਅਖੀਰਲੀ ਵਾਰ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫ਼ਿਲਮ ਡਾਕਾ ‘ਚ ਨਜ਼ਰ ਆਈ ਸੀ।

bollywood actress zareen khan image source- instagram

 ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਨੇ ਆਪਣੇ ਪਤੀ ਦੇ ਨਾਲ ਵੀਡੀਓ ਸਾਂਝਾ ਕਰਕੇ ਸਭ ਨੂੰ ਈਦ ਦੀਆਂ ਦਿੱਤੀਆਂ ਮੁਬਾਰਕਾਂ

gippy and zareen image source- instagram

 

ਜੇ ਗੱਲ ਕਰੀਏ ਜ਼ਰੀਨ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਬਹੁਤ ਹੀ ਸੰਘਰਸ਼ ਭਰੀ ਰਹੀ ਹੈ । ਮੁੰਬਈ ਵਿੱਚ ਜਨਮੀ ਜ਼ਰੀਨ ਖ਼ਾਨ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਵੱਖ ਹੋ ਗਏ ਸਨ ਕਿਉਂਕਿ ਜ਼ਰੀਨ ਦੇ ਪਿਤਾ ਨੇ ਦੋ ਬੇਟੀਆਂ ਦੀ ਜ਼ਿੰਮੇਵਾਰੀ ਲੈਣ ਤੋਂ ਨਾਂਹ ਕਰ ਦਿੱਤੀ ਸੀ । ਬਚਪਨ ਵਿੱਚ ਜ਼ਰੀਨ ਐਕਟਰੈੱਸ ਨਹੀਂ ਡਾਕਟਰ ਬਣਨਾ ਚਾਹੁੰਦੀ ਸੀ । ਜੇਬ ਖਰਚ ਕੱਢਣ ਲਈ ਜ਼ਰੀਨ ਨੇ ਇੱਕ ਕਾਲ ਸੈਂਟਰ ਵਿੱਚ ਵੀ ਕੰਮ ਕੀਤਾ ।

zareen khan movie veer with salman khan image source- instagram

ਜ਼ਰੀਨ ਖ਼ਾਨ ਨੂੰ ਪਹਿਲੀ ਫ਼ਿਲਮ ਮਿਲਣ ਦਾ ਕਿੱਸਾ ਵੀ ਬਹੁਤ ਰੋਚਕ ਹੈ । ਉਹ ਸਲਮਾਨ ਖ਼ਾਨ ਦੀ ਫ਼ਿਲਮ ਯੁਵਰਾਜ ਦੀ ਸ਼ੂਟਿੰਗ ਦੇਖਣ ਗਈ ਸੀ ਤੇ ਸਲਮਾਨ ਦੀ ਨਜ਼ਰ ਜਦੋਂ ਜ਼ਰੀਨ ਉੱਤੇ ਪਈ ਤਾਂ ਸਲਮਾਨ ਨੇ ਪਹਿਲੀ ਨਜ਼ਰ ਵਿੱਚ ਹੀ ਕਹਿ ਦਿੱਤਾ ਸੀ ਕਿ ਵੀਰ ਫ਼ਿਲਮ ਲਈ ਇਹ ਹੀ ਹੀਰੋਇਨ ਹੋਵੇਗੀ। ਜਿਸ ਤੋਂ ਬਾਅਦ ਸਲਮਾਨ ਦੀ ਟੀਮ ਨੇ ਜ਼ਰੀਨ ਦੇ ਨਾਲ ਸੰਪਰਕ ਕੀਤਾ । ਇੰਨੇ ਵੱਡੇ ਸਟਾਰ ਦੇ ਨਾਲ ਕੰਮ ਕਰਨਾ ਜ਼ਰੀਨ ਲਈ ਇੱਕ ਸੁਫਨੇ ਵਾਂਗ ਸੀ। ਵੀਰ ਦੇ ਨਾਲ ਜ਼ਰੀਨ ਖ਼ਾਨ ਨੇ ਬਾਲੀਵੁੱਡ 'ਚ ਡੈਬਿਊ ਕੀਤਾ । ਇਸ ਤੋਂ ਬਾਅਦ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ।

bollywood and pollywood actress zareen khan image source- instagram

ਉਹ ਪੰਜਾਬੀ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖਰੇ ਚੁੱਕੀ ਹੈ। ਹਾਲ ਹੀ ‘ਚ ਉਹ ਜੌਰਡਨ ਸੰਧੂ ਦੇ ਨਵੇਂ ਗੀਤ ‘ਦੋ ਵਾਰੀ ਜੱਟ’ (Do Vaari Jatt)  ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

zareen khan with jordan sandhu' image source- instagram

 

You may also like