
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty Kundra) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਪਿਆਰੀ ਜਿਹੀ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਹਰ ਤਿਉਹਾਰ ਅਤੇ ਡੇਅਜ਼ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਅੱਜ ਸਾਰਾ ਦੇਸ਼ ਬਾਲ ਦਿਵਸ ਦਾ ਦਿਨ ਮਨਾ ਰਿਹਾ ਹੈ। ਅਜਿਹੇ ਚ ਸ਼ਿਲਪਾ ਸ਼ੈੱਟ ਕਿਵੇਂ ਪਿੱਛੇ ਰਹਿ ਜਾਂਦੀ, ਉਨ੍ਹਾਂ ਨੇ ਵੀ ਇਸ ਦਿਨ ਖ਼ਾਸ ਮਨਾਉਂਦੇ ਹੋਏ ਬਹੁਤ ਹੀ ਪਿਆਰਾ ਜਿਹਾ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਉਨ੍ਹਾਂ ਨੇ ਆਪਣੇ ਪੁੱਤਰ ਵਿਆਨ ਦੇ ਨਾਲ ਇੱਕ ਮਸਤੀ ਕਰਦੇ ਹੋਇਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਸ਼ਿਲਪਾ ਅਤੇ ਵਿਆਨ ਖੇਡਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਸ਼ਿਲਪਾ ਕਹਿ ਰਹੀ ਹੈ ਕਿ -ਸਾਡੇ ਸਾਰਿਆਂ ਵਿੱਚ ਇੱਕ ਬੱਚਾ ਹੈ, ਇਸਨੂੰ ਸੈਲੀਬ੍ਰੇਟ ਕਰੋ" ਅਤੇ ਫਿਰ ਉਹ ਅਤੇ ਵਿਆਨ ਨੇ ਸਭ ਨੂੰ Happy Children's Day ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨੇ।
ਵਿਆਨ ਰਾਜ ਕੁੰਦਰਾ ਅਕਸਰ ਹੀ ਆਪਣੀ ਮੰਮੀ ਸ਼ਿਲਪਾ ਦੇ ਨਾਲ ਯੋਗਾ ਅਤੇ ਕੁਕਿੰਗ ਕਰਦਾ ਹੋਇਆ ਨਜ਼ਰ ਆਉਂਦਾ ਰਹਿੰਦਾ ਹੈ। ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਵਾਪਿਸ ਕੀਤੀ ਹੈ। ਉਹ ਪਿੱਛੇ ਜਿਹੇ ਹੰਗਾਮਾ-2 ਫ਼ਿਲਮ 'ਚ ਨਜ਼ਰ ਆਈ ਸੀ। ਪਰ ਉਹ ਆਪਣੇ ਪਤੀ ਰਾਜ ਕੁੰਦਰਾ ਕਰਕੇ ਜ਼ਿਆਦਾ ਸੁਰਖ਼ੀਆਂ 'ਚ ਆ ਗਈ ਸੀ। ਸ਼ਿਲਪਾ ਸ਼ੈੱਟੀ ਪਿਛਲੇ ਕੁਝ ਮਹੀਨਿਆਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ । ਕਿਉਂਕਿ ਰਾਜ ਕੁੰਦਰਾ (Raj Kundra ) ਅਸ਼ਲੀਲ ਵੀਡੀਓ ਬਨਾਉਣ ਅਤੇ ਉਨ੍ਹਾਂ ਦੇ ਪ੍ਰਸਾਰਣ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਸਨ । ਪਰ ਹੁਣ ਰਾਜ ਕੁੰਦਰਾ ਜੇਲ੍ਹ ਤੋਂ ਬਾਹਰ ਆ ਗਏ ਹਨ । ਹਾਲ ਹੀ ‘ਚ ਦੋਵਾਂ ਜਣੇ ਹਿਮਾਚਲ ਪ੍ਰਦੇਸ਼ ‘ਚ ਮੰਦਰਾਂ ਚ ਮੱਥਾ ਟੇਕਣ ਗਏ ਸੀ।
View this post on Instagram