Happy Friendship Day 2021: ਧਰਮਿੰਦਰ ਨੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਅਮਿਤਾਭ ਬੱਚਨ ਨਾਲ ਸ਼ੋਲੇ ਫ਼ਿਲਮ ਦੀ ਮਿੱਠੀ ਜਿਹੀ ਯਾਦ ਕੀਤੀ ਸਾਂਝੀ

written by Lajwinder kaur | August 01, 2021

ਹਰ ਸਾਲ, ਅਗਸਤ ਦਾ ਪਹਿਲਾ ਐਤਵਾਰ ਨੂੰ ਫਰੈਂਡਸ਼ਿਪ ਡੇਅ (Friendship Day) ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ, ਪਹਿਲਾ ਐਤਵਾਰ 1 ਅਗਸਤ ਨੂੰ ਆਇਆ ਹੈ। ਜਿਸ ਕਰਕੇ ਹਰ ਕੋਈ ਇਸ ਦਿਨ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ। ਇਹ ਦਿਨ ਦੋਸਤੀ ਦੀ ਮਹੱਤਤਾ ਨੂੰ ਸਮਰਪਿਤ ਹੈ।

dharmendra shared his old image with fans Image Source: Instagram

ਹੋਰ ਪੜ੍ਹੋ :  ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਐਕਟਰੈੱਸ ਨਤਾਸ਼ਾ ਦਾ ਪੁੱਤਰ ਹੋਇਆ ਇੱਕ ਸਾਲ ਦਾ, ਪਾਪਾ ਹਾਰਦਿਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਅਗਸਤਯ ਨੂੰ ਕੀਤਾ ਬਰਥਡੇਅ ਵਿਸ਼, ਦੇਖੋ ਵੀਡੀਓ

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ

Dharmendra Image Source: Instagram

ਜੀ ਹਾਂ ਦੋਸਤੀ ਅਜਿਹਾ ਰਿਸ਼ਤਾ ਹੈ ਜਿਸ ਨੂੰ ਅਸੀਂ ਖੁਦ ਆਪਣੇ ਲਈ ਚੁਣਦੇ ਹਾਂ। ਹਰ ਇਨਸਾਨ ਦੀ ਜ਼ਿੰਦਗੀ ‘ਚ ਦੋਸਤੀ ਅਹਿਮ ਜਗ੍ਹਾ ਰੱਖਦੀ ਹੈ। ਆਪਣੇ ਪ੍ਰਸ਼ੰਸਕਾਂ ਨੂੰ ਫਰੈਂਡਸ਼ਿਪ ਡੇਅ ਦੀਆਂ ਵਧਾਈਆਂ ਦਿੰਦੇ ਹੋਏ ਐਕਟਰ ਧਰਮਿੰਦਰ ਨੇ ਪੋਸਟ ਪਾਈ ਹੈ।

happy friendship day 2021 Image Source: Instagram

ਜੀ ਹਾਂ 85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਸ਼ੋਲੇ ਫ਼ਿਲਮ ਦੀ ਆਪਣੀ ਇੱਕ ਪੁਰਾਣੀ ਤਸਵੀਰ ਬਿੱਗ ਬੀ ਦੇ ਨਾਲ ਸਾਂਝੀ ਕਰਦੇ ਹੋਏ ਲਿਖਿਆ ਹੈ-‘Happy Friendship Day 💕💕💕💕💕🙏’ । ਇਸ ਤਸਵੀਰ ‘ਚ ਜੈ-ਵੀਰੂ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਇਹ ਪੋਸਟ ਤੇ ਪੁਰਾਣੀ ਤਸਵੀਰ ਖੂਬ ਪਸੰਦ ਆ ਰਹੀ ਹੈ।

 

You may also like