ਬਾਲੀਵੁੱਡ ਫ਼ਿਲਮ ਮਿਲਣ ਤੋਂ ਬਾਅਦ ਸੋਨੀਆ ਮਾਨ ਨੇ ਸਾਈਂ ਲਾਲ ਬਾਦਸ਼ਾਹ ਦੇ ਦਰਬਾਰ 'ਤੇ ਜਾ ਕੇ ਕੀਤਾ ਸ਼ੁਕਰਾਨਾ 

written by Rupinder Kaler | July 20, 2019

ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਦੀ ਬਾਲੀਵੁੱਡ 'ਚ ਵੀ ਐਂਟਰੀ ਹੋ ਗਈ ਹੈ । ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਪਹਿਲੀ ਹਿੰਦੀ ਫ਼ਿਲਮ ਹੈਪੀ ਹਾਰਡੀ ਐਂਡ ਹੀਰ ਦਾ ਟੀਜ਼ਰ ਰਿਲੀਜ਼ ਹੋਇਆ ਹੈ । ਇਸ ਫ਼ਿਲਮ 'ਚ ਗਾਇਕ ਤੇ ਅਦਾਕਾਰ ਹਿਮੇਸ਼ ਰੇਸ਼ਮੀਆ ਸੋਨੀਆ ਮਾਨ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ । ਇਸ ਫ਼ਿਲਮ ਵਿੱਚ ਪਹਿਲੀ ਵਾਰ ਹਿਮੇਸ਼ ਰੇਸ਼ਮੀਆ ਡਬਲ ਰੋਲ 'ਚ ਨਜ਼ਰ ਆਉਣਗੇ। https://www.instagram.com/p/Bz-Nc5NHho0/ ਬਾਲੀਵੁੱਡ ਵਿੱਚ ਐਂਟਰੀ ਹੋਣ ਤੋਂ ਬਾਅਦ ਸੋਨੀਆ ਮਾਨ ਕਾਫੀ ਖੁਸ਼ ਹੈ । ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਨਕੋਦਰ ਲਾਲ ਬਾਦਸ਼ਾਹ ਜੀ ਦੇ ਦਰਬਾਰ ਪਹੁੰਚੀ । ਇਸ ਮੌਕੇ ਉਹਨਾਂ ਨੇ ਸਟੇਜ਼ ਤੇ ਬੋਲ ਕੇ ਆਪਣੀਆ ਭਾਵਨਾਵਾਂ ਬਿਆਨ ਕੀਤੀਆਂ । ਉਹਨਾਂ ਨੇ ਕਿਹਾ ਕਿ ਇਹ ਫ਼ਿਲਮ ਉਹਨਾਂ ਨੂੰ ਸਾਈਂ ਲਾਲ ਬਾਦਸ਼ਾਹ ਦੀ ਮਿਹਰ ਕਰਕੇ ਹੀ ਮਿਲੀ ਹੈ । ਇਸ ਦੌਰਾਨ ਸੋਨੀਆ ਮਾਨ ਕਾਫੀ ਭਾਵੁਕ ਦਿਖਾਈ ਦਿੱਤੀ । https://www.instagram.com/p/B0GLvtEnZlw/ ਸੋਨੀਆ ਮਾਨ ਦੀ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਇੱਕ ਲਵ ਸਟੋਰੀ ਹੋਣ ਵਾਲੀ ਹੈ। ਫ਼ਿਲਮ ਨੂੰ ਡਾਇਰੈਕਟ ਅਤੇ ਕੋਰਿਉਗ੍ਰਾਫ਼ ਕੀਤਾ ਹੈ ਰਾਕਾ ਨੇ ਅਤੇ ਦੀਪਸ਼ਿਖਾ ਦੇਸ਼ਮੁਖ ਤੇ ਸਾਬਿਤਾ ਮਾਨਕਚੰਦ ਨੇ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਇਸੇ ਸਾਲ ਸਤੰਬਰ 'ਚ ਰਿਲੀਜ਼ ਕੀਤੀ ਜਾਣੀ ਹੈ। https://www.instagram.com/p/Bz7hTY3nO4W/ ਸੋਨੀਆ ਮਾਨ ਬਹੁਤ ਸਾਰੇ ਪੰਜਾਬੀ ਗੀਤਾਂ 'ਚ ਮਾਡਲਿੰਗ ਅਤੇ ਸਾਊਥ ਦੀਆਂ ਫ਼ਿਲਮਾਂ 'ਚ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਚੁੱਕੀ ਹੈ । ਦੇਖਣਾ ਹੋਵੇਗਾ ਬਾਲੀਵੁੱਡ 'ਚ ਹੁਣ ਉਹਨਾਂ ਦੀਆਂ ਅਦਾਵਾਂ ਦਾ ਕਿੰਨ੍ਹਾਂ ਕੁ ਜਾਦੂ ਚਲਦਾ ਹੈ।

0 Comments
0

You may also like