ਪੰਜਾਬੀ ਅਦਾਕਾਰ ਸੋਨੀਆ ਮਾਨ ਦੀ ਬਾਲੀਵੁੱਡ 'ਚ ਹੋਣ ਜਾ ਰਹੀ ਹੈ ਐਂਟਰੀ,ਹਿਮੇਸ਼ ਰੇਸ਼ਮੀਆ ਨਾਲ ਆ ਰਹੀ ਹੈ ਫ਼ਿਲਮ

written by Aaseen Khan | July 12, 2019

ਪੰਜਾਬੀ ਗਾਣਿਆਂ 'ਚ ਮਾਡਲਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੋਨੀਆ ਮਾਨ ਜਲਦ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ। ਜੀ ਹਾਂ ਉਹਨਾਂ ਦੀ ਪਹਿਲੀ ਬਾਲੀਵੁੱਡ 'ਹੈਪੀ ਹਾਰਡੀ ਐਂਡ ਹੀਰ' ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ। ਫ਼ਿਲਮ 'ਚ ਲੀਡ 'ਚ ਬਾਲੀਵੁੱਡ ਦੇ ਦਮਦਾਰ ਗਾਇਕ ਅਤੇ ਐਕਟਰ ਹਿਮੇਸ਼ ਰੇਸ਼ਮੀਆ ਨਜ਼ਰ ਆਉਣਗੇ। ਦੱਸ ਦਈਏ ਪਹਿਲੀ ਵਾਰ ਹਿਮੇਸ਼ ਰੇਸ਼ਮੀਆ ਇਸ ਫ਼ਿਲਮ 'ਚ ਡਬਲ ਰੋਲ 'ਚ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਲਵ ਸਟੋਰੀ ਹੋਣ ਵਾਲੀ ਹੈ।

 
View this post on Instagram
 

Gudmoring ❤ #soniamann #happyhardyandheer #blackandwhite #black #white #whiteshoes #cute ?

A post shared by sonia mann (@soniamann01) on

ਹੋਰ ਵੇਖੋ : 'ਅਰਦਾਸ ਕਰਾਂ' 'ਚ ਬੱਬਲ ਰਾਏ ਦੀ ਪਹਿਲੀ ਝਲਕ 'ਤੇ ਜੱਸੀ ਗਿੱਲ ਸਮੇਤ ਇਹਨਾਂ ਸਿਤਾਰਿਆਂ ਨੇ ਦਿੱਤੀ ਪ੍ਰਤੀਕਿਰਿਆ ਫ਼ਿਲਮ ਨੂੰ ਡਾਇਰੈਕਟ ਅਤੇ ਕੋਰਿਉਗ੍ਰਾਫ਼ ਕੀਤਾ ਹੈ ਰਾਕਾ ਨੇ ਅਤੇ ਦੀਪਸ਼ਿਖਾ ਦੇਸ਼ਮੁਖ ਤੇ ਸਾਬਿਤਾ ਮਾਨਕਚੰਦ ਨੇ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਇਸੇ ਸਾਲ ਸਤੰਬਰ 'ਚ ਰਿਲੀਜ਼ ਕੀਤੀ ਜਾਣੀ ਹੈ। ਸੋਨੀਆ ਮਾਨ ਬਹੁਤ ਸਾਰੇ ਪੰਜਾਬੀ ਗੀਤਾਂ 'ਚ ਮਾਡਲਿੰਗ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਘਰ ਕਰ ਚੁੱਕੇ ਹਨ। ਦੇਖਣਾ ਹੋਵੇਗਾ ਬਾਲੀਵੁੱਡ 'ਚ ਹੁਣ ਉਹਨਾਂ ਦੀਆਂ ਅਦਾਵਾਂ ਦਾ ਕਿੰਨ੍ਹਾਂ ਕੁ ਜਾਦੂ ਚਲਦਾ ਹੈ।

0 Comments
0

You may also like