ਸੋਨੀਆ ਮਾਨ ਦੀ ਪਹਿਲੀ ਬਾਲੀਵੁੱਡ ਫ਼ਿਲਮ ਦਾ ਟੀਜ਼ਰ ਆਇਆ ਸਾਹਮਣੇ, ਸਰਦਾਰ ਲੁੱਕ 'ਚ ਦਿਖੇ ਹਿਮੇਸ਼ ਰੇਸ਼ਮੀਆ

written by Aaseen Khan | July 16, 2019

ਕਈ ਪੰਜਾਬੀ ਗੀਤਾਂ ਦੀ ਸ਼ਾਨ ਬਣਨ ਤੋਂ ਬਾਅਦ ਹੁਣ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਬਾਲੀਵੁੱਡ 'ਚ ਵੀ ਐਂਟਰੀ ਕਰਨ ਜਾ ਰਹੀ ਹੈ। ਜੀ ਹਾਂ ਉਹਨਾਂ ਦੀ ਪਹਿਲੀ ਹਿੰਦੀ ਫ਼ਿਲਮ ਹੈਪੀ ਹਾਰਡੀ ਐਂਡ ਹੀਰ ਦਾ ਟੀਜ਼ਰ ਆ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ 'ਚ ਸਿੰਗਰ ਤੇ ਐਕਟਰ ਹਿਮੇਸ਼ ਰੇਸ਼ਮੀਆ ਸੋਨੀਆ ਮਾਨ ਨਾਲ ਮੁੱਖ ਭੂਮਿਕਾ 'ਚ ਹਨ। ਦੱਸ ਦਈਏ ਪਹਿਲੀ ਵਾਰ ਹਿਮੇਸ਼ ਰੇਸ਼ਮੀਆ ਇਸ ਫ਼ਿਲਮ ‘ਚ ਡਬਲ ਰੋਲ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਲਵ ਸਟੋਰੀ ਹੋਣ ਵਾਲੀ ਹੈ। ਫ਼ਿਲਮ ਨੂੰ ਡਾਇਰੈਕਟ ਅਤੇ ਕੋਰਿਉਗ੍ਰਾਫ਼ ਕੀਤਾ ਹੈ ਰਾਕਾ ਨੇ ਅਤੇ ਦੀਪਸ਼ਿਖਾ ਦੇਸ਼ਮੁਖ ਤੇ ਸਾਬਿਤਾ ਮਾਨਕਚੰਦ ਨੇ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਇਸੇ ਸਾਲ ਸਤੰਬਰ ‘ਚ ਰਿਲੀਜ਼ ਕੀਤੀ ਜਾਣੀ ਹੈ। ਸੋਨੀਆ ਮਾਨ ਬਹੁਤ ਸਾਰੇ ਪੰਜਾਬੀ ਗੀਤਾਂ ‘ਚ ਮਾਡਲਿੰਗ ਅਤੇ ਸਾਊਥ ਦੀਆਂ ਫ਼ਿਲਮਾਂ 'ਚ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਘਰ ਕਰ ਚੁੱਕੇ ਹਨ। ਦੇਖਣਾ ਹੋਵੇਗਾ ਬਾਲੀਵੁੱਡ ‘ਚ ਹੁਣ ਉਹਨਾਂ ਦੀਆਂ ਅਦਾਵਾਂ ਦਾ ਕਿੰਨ੍ਹਾਂ ਕੁ ਜਾਦੂ ਚਲਦਾ ਹੈ।

0 Comments
0

You may also like