ਹੈਪੀ ਰਾਏਕੋਟੀ ਆਪਣੇ ਨਵੇਂ ਟਰੈਕ ‘KAMAAL KARI JANE O’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | January 31, 2021

ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਆਪਣੇ ਨਵੇਂ ਟਰੈਕ ‘ਕਮਾਲ ਕਰੀ ਜਾਣੇ ਓ’ (Kamaal Kari Jane O) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੇ ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

happy raikoti new song

ਹੋਰ ਪੜ੍ਹੋ : ਅਮਰ ਨੂਰੀ ਨੇ ਵਿਆਹ ਦੀ 28ਵੀਂ ਵਰ੍ਹੇਗੰਢ ‘ਤੇ ਪਤੀ ਸਰਦੂਲ ਸਿਕੰਦਰ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪਰਮਾਤਮਾ ਤੋਂ ਚੰਗੀ ਸਿਹਤ ਲਈ ਕੀਤੀ ਦੁਆ

ਹਰ ਵਾਰ ਦੀ ਤਰ੍ਹਾਂ ਇਸ ਗੀਤ ਦੇ ਬੋਲ ਵੀ ਖੁਦ ਹੈਪੀ ਰਾਏਕੋਟੀ ਨੇ ਹੀ ਲਿਖੇ । ਜੇ ਗੱਲ ਕਰੀਏ ਸੰਗੀਤ ਦੀ ਤਾਂ ਉਹ Avvy Sra ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਏ ਨੇ । ਗਾਣੇ ਦਾ ਸ਼ਾਨਦਾਰ ਵੀਡੀਓ ਸੁੱਖ ਸੰਘੇੜਾ ਵੱਲੋਂ ਵਿਦੇਸ਼ ‘ਚ ਸ਼ੂਟ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਹੈਪੀ ਰਾਏਕੋਟੀ ਤੇ ਵਿਦੇਸ਼ ਮਾਡਲ । ਗਾਣੇ ਦੇ ਵੀਡੀਓ ਨੂੰ Pellet Drum Productions ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

image of kamaal kari jaane o song out now

ਜੇ ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਸਣੇ ਕਈ ਹੋਰ ਨਾਮੀ ਗਾਇਕ ਵੀ ਗਾ ਚੁੱਕੇ ਨੇ । ਵਧੀਆ ਗੀਤਕਾਰ ਹੋਣ ਦੇ ਨਾਲ ਬਾਕਮਾਲ ਦੇ ਗਾਇਕ ਵੀ ਨੇ ਜਿਸ ਕਰਕੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।

inside pic of happy raikoti new song kamaal kari jaane o

0 Comments
0

You may also like