ਹੈਪੀ ਰਾਏਕੋਟੀ ਦੇ ਨਵੇਂ ਗਾਣੇ ‘ਜ਼ਿੰਦਾ’ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | August 04, 2019

ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਜ਼ਿੰਦਾ ਲੈ ਕੇ ਆ ਰਹੇ ਹਨ। ਇਹ ਗਾਣਾ 8 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜਿਸਦੇ ਚੱਲਦੇ ‘ਜ਼ਿੰਦਾ’ ਗਾਣੇ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਗਾਣੇ ਦੀ ਛੋਟੀ ਜਿਹੀ ਝਲਕ ਤੋਂ ਹੀ ਅੰਦਾਜ਼ ਲਾਇਆ ਜਾ ਸਕਦਾ ਹੈ ਕਿ ਛੋਟੀ ਜਿਹੀ ਕਲਿੱਪ ਹੀ ਇੰਨੀ ਖ਼ੂਬਸੂਰਤ ਹੈ ਤਾਂ ਪੂਰਾ ਗਾਣਾ ਕਿੰਨਾ ਖ਼ੂਬਸੂਰਤ ਹੋਵੇਗਾ। ਇਸ ਗੀਤ ਨੂੰ ਹੈਪੀ ਰਾਏਕੋਟੀ ਵੱਲੋਂ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਗਿਆ ਹੈ।   ਹੋਰ ਵੇਖੋ:ਉਮਰ ਦੇ ਇਸ ਪੜ੍ਹਾਅ 'ਤੇ ਇਸ ਬਜ਼ੁਰਗ ਨੇ ਗੁਰਦਾਸ ਮਾਨ ਦੇ ਗਾਣੇ ‘ਬਾਬੇ ਭੰਗੜਾ ਪਾਉਂਦੇ ਨੇ’ ‘ਤੇ ਕਰਵਾਈ ਅੱਤ, ਦੇਖੋ ਵਾਇਰਲ ਵੀਡੀਓ ਇਸ ਗੀਤ ਦੇ ਬੋਲ ਵੀ ਹੈਪੀ ਰਾਏਕੋਟੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਹੋਰਾਂ ਨੇ ਦਿੱਤਾ ਹੈ। ਗਾਣੇ ਦੀ ਵੀਡੀਓ ਸੁੱਖ ਸੰਘੇੜਾ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ। ਇਸ ਗਾਣੇ ਦੇ ਟੀਜ਼ਰ ਨੂੰ ਵ੍ਹਾਈਟ ਹਿਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਗਾਣੇ ਦਾ ਟੀਜ਼ਰ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਹੈਪੀ ਰਾਏਕੋਟੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਹਾਲ ਹੀ ‘ਚ ਉਨ੍ਹਾਂ ਵੱਲੋਂ ਲਿਖੇ ਗਾਣੇ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ‘ਚ ਵੀ ਸੁਣਨ ਨੂੰ ਮਿਲ ਰਹੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like