ਟਵਿੱਟਰ 'ਤੇ ਟਰੈਂਡ ਕਰ ਰਿਹਾ ਹੈ #MainBhiHarjeetSingh, ਪੰਜਾਬੀ ਗਾਇਕ ਹੈਪੀ ਰਾਏਕੋਟੀ, ਬਿੰਨੂ ਢਿੱਲੋਂ ਤੇ ਕਈ ਕਲਾਕਾਰਾਂ ਨੇ ਪੰਜਾਬ ਪੁਲਿਸ ਦੇ ਬਹਾਦਰ ਯੋਧੇ ਦੀ ਬਹਾਦਰੀ ਨੂੰ ਕੁਝ ਇਸ ਤਰ੍ਹਾਂ ਕੀਤਾ ਸਲਾਮ

Written by  Lajwinder kaur   |  April 27th 2020 05:01 PM  |  Updated: April 27th 2020 05:21 PM

ਟਵਿੱਟਰ 'ਤੇ ਟਰੈਂਡ ਕਰ ਰਿਹਾ ਹੈ #MainBhiHarjeetSingh, ਪੰਜਾਬੀ ਗਾਇਕ ਹੈਪੀ ਰਾਏਕੋਟੀ, ਬਿੰਨੂ ਢਿੱਲੋਂ ਤੇ ਕਈ ਕਲਾਕਾਰਾਂ ਨੇ ਪੰਜਾਬ ਪੁਲਿਸ ਦੇ ਬਹਾਦਰ ਯੋਧੇ ਦੀ ਬਹਾਦਰੀ ਨੂੰ ਕੁਝ ਇਸ ਤਰ੍ਹਾਂ ਕੀਤਾ ਸਲਾਮ

ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਪੁਲਿਸ ਦਿਨ ਰਾਤ ਇੱਕ ਕਰਕੇ ਡਿਊਟੀ ਦੇ ਰਹੀ ਹੈ ਤੇ ਲੋਕਾਂ ਨੂੰ ਬਿਨਾਂ ਕਿਸੇ ਕੰਮ ਤੋਂ ਘਰ ਤੋਂ ਨਾ ਨਿਕਲ ਲਈ ਬੇਨਤੀ ਕਰ ਰਹੀ ਹੈ । ਅਜਿਹੇ ‘ਚ ਪਿਛਲੇ ਦਿਨੀਂ ਪਟਿਆਲਾ ਚੋਂ ਬੜੀ ਮੰਦਭਾਗੀ ਘਟਨਾ ਸਾਹਮਣੇ ਆਈ ਸੀ । ਜਿਸ ‘ਚ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਜੀਤ ਸਿੰਘ ਦਾ ਇੱਕ ਸ਼ਖਸ ਨੇ ਹੱਥ ਵੱਢ ਦਿੱਤਾ ਸੀ ।

 

View this post on Instagram

 

#Maivharjeetsingh #Maivpunjabpolice @rajeshs467 @karan.s.sandhu

A post shared by Happy Raikoti (ਲਿਖਾਰੀ) (@urshappyraikoti) on

ਜਿਸਦੇ ਚੱਲਦੇ ਅੱਜ ਪੂਰਾ ਪੰਜਾਬ ਤੇ ਪੰਜਾਬ ਪੁਲਿਸ ਆਪਣੇ ਇਸ ਬਹਾਦਰ ਯੋਧੇ ਹਰਜੀਤ ਸਿੰਘ ਦੇ ਹੌਸਲੇ ਨੂੰ ਵੱਖਰੇ ਢੰਗ ਦੇ ਨਾਲ ਸਿੱਜਦਾ ਕਰ ਰਹੇ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਇਸ ਯੋਧੇ ਨੂੰ ਆਪਣੇ ਤਰੀਕੇ ਦੇ ਨਾਲ ਸੱਜਦਾ ਕੀਤਾ ਹੈ । ਪੰਜਾਬੀ  ਗਾਇਕ ਹੈਪੀ ਰਾਏਕੋਟੀ ਨੇ ਵੀ ਇੰਸਟਾਗ੍ਰਾਮ ਅਕਾਉਂਟ ‘ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਮੈਂ ਵੀ ਹਰਜੀਤ ਸਿੰਘ ਲਿਖਿਆ ਹੈ ।

ਇਸ ਤੋਂ ਇਲਾਵਾ ਪੰਜਾਬੀ ਗੀਤਕਾਰ ਬੰਟੀ ਬੈਂਸ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਲੰਬਾ ਚੌੜਾ ਮੈਸੇਜ ਲਿਖਿਆ ਹੈ ਤੇ ਨਾਲ ਹੀ ਪੰਜਾਬ ਪੁਲਿਸ ਨੂੰ ਸਪੋਟ ਕਰਦੇ ਹੋਏ ਆਪਣੀ ਇੱਕ ਫੋਟੋ ਵੀ ਸ਼ੇਅਰ ਕੀਤਾ ਹੈ । ਪੰਜਾਬੀ ਅਦਾਕਾਰ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ , ਕਮਲ ਖ਼ਾਨ ਤੇ ਕਈ ਹੋਰ ਕਲਾਕਾਰ ਨੇ ਮੈਂ ਵੀ ਹਰਜੀਤ ਸਿੰਘ ਤੇ ਮੈਂ ਵੀ ਪੰਜਾਬ ਪੁਲਿਸ ਵਾਲਾ ਪੋਸਟ ਦੇ ਨਾਲ ਆਪਣੀ ਫੋਟੋ ਸ਼ੇਅਰ ਕਰਕੇ ਉਨ੍ਹਾਂ ਸਾਰੇ ਹੀ ਲੋਕਾਂ ਦੀ ਹੌਸਲਾ ਅਫ਼ਜਾਈ ਕੀਤੀ ਹੈ ਜੋ ਇਸ ਕੋਰੋਨਾ ਦੀ ਜੰਗ ਲੜ ਰਹੇ ਨੇ । ਜਿਸਦੇ ਚੱਲਦੇ #MainBhiHarjeetSingh ਟਵਿੱਟਰ 'ਤੇ ਟਰੈਂਡ ਕਰ ਰਿਹਾ ਹੈ ।

 

 

View this post on Instagram

 

ਮੈਂ ਬੰਟੀ ਬੈਂਸ ਅੱਜ ਤੁਹਾਡੇ ਨਾਲ ਇੰਸਟਾਂਗ੍ਰਾਮ ਤੇ ਇਹ ਫੋਟੋ ਸ਼ੇਅਰ ਕਰ ਰਿਹਾ ਹਾ। ਤੁਹਾਨੂੰ ਸਭ ਨੂੰ ਪਤਾ ਈ ਆ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੇ ਕਹਿਰ ਮਚਾਇਆ ਹੋਇਆ। ਇਹ ਇੱਕ ਲੜਾਈ ਆ ਜਿਸ ਵਿਚ ਦੇਸ਼ ਦਾ ਹਰ ਇਕ ਨਾਗਰਿਕ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਿਹਾ ਹੈ। ਪਰ ਇਸ ਲੜਾਈ ਵਿਚ ਤਿੰਨ ਮੁੱਖ ਚਿਹਰੇ ਉਭਰ ਕੇ ਸਾਹਮਣੇ ਆਏ ਨੇ ਜਿਨ੍ਹਾਂ ਵਿਚ ਪੁਲਿਸ ਮੁਲਾਜ਼ਮ,ਮੈਡੀਕਲ ਟੀਮਾਂ ਅਤੇ ਸਫਾਈ ਕਰਮਚਾਰੀ। ਪਰ ਦੇਸ਼ ਵਿਚ ਕੁਝ ਜਗਾ ਤੇ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਉਪਰ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅਜਿਹੀ ਹੀ ਇੱਕ ਮੰਦਭਾਗੀ ਘਟਨਾ ਪਿਛਲੇ ਦਿਨੀ ਪਟਿਆਲੇ ਵਿਖੇ ਵੀ ਸਾਹਮਣੇ ਆਈ ਸੀ ਜਿਸ ਵਿਚ SI ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ। ਜਿਸ ਵਜੋਂ ਅੱਜ ਮਾਣਯੋਗ DGP ਪੰਜਾਬ ਸ਼੍ਰੀ ਦਿਨਕਰ ਗੁਪਤਾ ਵਲੋਂ #MainBhiHarjeetSingh #MainBhiPunjabPolice ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਤਾਂਕਿ ਇਹ ਲੜਾਈ ਲੜ ਰਹੇ ਨਾਗਰਿਕਾਂ ਦਾ ਹੌਸਲਾ ਬਣਿਆ ਰਹੇ ਅਤੇ ਇਕਜੁਟਤਾ ਦਾ ਸੰਦੇਸ਼ ਜਨਤਾ ਤੱਕ ਪਹੁੰਚਾਇਆ ਜਾ ਸਕੇ। ਇਸ ਮੁਹਿੰਮ ਤਹਿਤ ਅੱਜ ਅਸੀਂ ਮਾਨਸਾ ਵਲੋਂ SSP ਡਾ. ਨਰਿੰਦਰ ਭਾਰਗਵ ਜੀ ਦੀ ਅਗਵਾਈ ਵਿਚ ਤੁਹਾਡੇ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੋਏ ਆ।ਜਿਸ ਤਰਾਂ ਸਾਡੀ ਮਾਨਸਾ ਪੁਲਿਸ ਨੇ ਜਿਲੇ ਵਿਚ ਕਰਫਿਊ ਨੂੰ ਯਕੀਨੀ ਬਣਾਇਆ ਹੈ ਅਤੇ ਲੋਕਾਂ ਨੂੰ ਆ ਰਹੀ ਹਰ ਸਮੱਸਿਆ ਜਿਵੇ ਕੇ ਘਰ ਘਰ ਬੁਢਾਪਾ ਪੈਨਸ਼ਨ,ਫਸਲਾਂ ਦੀ ਢੋਆ ਢੁਆਈ, ਡਾਕਟਰ ਅਤੇ ਬਚਿਆ ਦੇ ਜਨਮਦਿਨ ਤੇ ਕੇਕ ਪਹੁੰਚ ਕੇ ਉਹਨਾਂ ਦੀ ਖੁਸ਼ੀ ਦਾ ਹਿੱਸਾ ਬਣਨਾ ਅਤੇ ਹੋਰ ਵੀ ਜਰੂਰੀ ਵਸਤੂਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ law and order ਨੂੰ ਬਣਾ ਕੇ ਰੱਖਿਆ ਹੈ। ਇਸਲਯੀ ਅਸੀਂ SSP ਡਾ ਨਰਿੰਦਰ ਭਾਰਗਵ ਅਤੇ ਸਮੁੱਚੀ ਮਾਨਸਾ ਪੁਲਿਸ ਦਾ ਧੰਨਵਾਦ ਕਰਦੇ ਹਾਂ।ਅਤੇ ਅਸੀਂ ਭਰੋਸਾ ਦਿੰਦੇ ਹਾਂ ਕਿ ਅਸੀਂ ਹਰ ਕਦਮ ਤੇ ਪੁਲਿਸ ਦਾ ਸਾਥ ਦੇਵਾਂਗੇ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਪੁਲਿਸ ਦਾ ਇਸ ਲੜਾਈ ਵਿਚ ਹਰ ਤਰਾਂ ਦਾ ਸਾਥ ਦਿਤਾ ਜਾਵੇ ਤਾਂਕਿ ਕਰੋਨਾ ਦੀ ਇਸ ਜੰਗ ਵਿਚ ਅਸੀਂ ਜਿੱਤ ਹਾਸਿਲ ਕਰਕੇ ਮੈਦਾਨ ਚੋ ਬਾਹਰ ਆਈਏ। #PunjabPolice #MansaPolice

A post shared by Bunty Bains (@buntybains) on

 

View this post on Instagram

 

Harjit Singh SI Punjab police nu apna gratitude pesh kardi hoi bahut sohni tasveer #punjabpolice

A post shared by Gurpreet Ghuggi (@ghuggigurpreet) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network