ਕਾਲ਼ੀਆਂ ਰਾਤਾਂ 'ਚ ਚੰਨ ਵਾਂਗ ਜਗਦੇ ਨੇ ਹੈਪੀ ਰਾਏਕੋਟੀ ਦੇ ਯਾਰ, 'ਬਾਈ ਹੁੱਡ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  April 12th 2019 11:44 AM  |  Updated: April 12th 2019 11:44 AM

ਕਾਲ਼ੀਆਂ ਰਾਤਾਂ 'ਚ ਚੰਨ ਵਾਂਗ ਜਗਦੇ ਨੇ ਹੈਪੀ ਰਾਏਕੋਟੀ ਦੇ ਯਾਰ, 'ਬਾਈ ਹੁੱਡ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਕਾਲ਼ੀਆਂ ਰਾਤਾਂ 'ਚ ਚੰਨ ਵਾਂਗ ਜਗਦੇ ਨੇ ਹੈਪੀ ਰਾਏਕੋਟੀ ਦੇ ਯਾਰ, 'ਬਾਈ ਹੁੱਡ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ : ਗਾਇਕ ਗੀਤਕਾਰ ਅਤੇ ਅਦਾਕਾਰ ਹੈਪੀ ਰਾਏਕੋਟੀ ਦਾ ਨਵਾਂ ਗੀਤ 'ਬਾਈ ਹੁੱਡ' ਰਿਲੀਜ਼ ਹੋ ਚੁੱਕਿਆ ਹੈ। ਗੀਤ ਬਹੁਤ ਹੀ ਸ਼ਾਨਦਾਰ ਹੈ ਜਿਸ 'ਚ ਦੋਸਤਾਂ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਪਿਆਰ ਤੇ ਦੋਸਤੀ ਨੂੰ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ। ਹੈਪੀ ਰਾਏਕੋਟੀ ਦੇ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਚੱਕਦੇ ਅਤੇ ਪੀਟੀਸੀ ਪੰਜਾਬੀ 'ਤੇ ਹੋ ਚੁੱਕਿਆ ਹੈ। ਜਿਵੇਂ ਕਿ ਹੈਪੀ ਰਾਏਕੋਟੀ ਹੋਰਾਂ ਨੇ ਕਿਹਾ ਸੀ ਕਿ ਇਹ ਗਾਣਾ ਉਹਨਾਂ ਦੇ ਸਾਰੇ ਗਾਣਿਆਂ ਤੋਂ ਵੱਖਰਾ ਹੋਵੇਗਾ, ਉਸ ਨੂੰ ਦੇਖਦੇ ਹੋਏ ਵਾਕਈ 'ਚ ਹੀ ਇਹ ਗੀਤ ਹੈਪੀ ਰਾਏਕੋਟੀ ਦੇ ਹੁਣ ਤੱਕ ਦੇ ਆਏ ਗੀਤਾਂ ਤੋਂ ਵੱਖਰਾ ਹੈ।

ਗਾਣੇ ਦੇ ਬੋਲ ਅਤੇ ਆਵਾਜ਼ ਹੈਪੀ ਰਾਏਕੋਟੀ ਨੇ ਹੀ ਦਿੱਤੀ ਹੈ। ਉੱਥੇ ਹੀ ਮਿਊਜ਼ਿਕ ਇੱਕਵਿੰਦਰ ਸਿੰਘ ਅਤੇ ਸਪਿਨ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਆਵੈਕਸ ਢਿੱਲੋਂ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਯੂ ਟਿਊਬ ‘ਤੇ ਹੈਪੀ ਰਾਏਕੋਟੀ ਦਾ ਇਹ ਗੀਤ ‘ਬਾਈ ਹੁੱਡ’ ਜੱਸ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ : 'ਬਾਬਾ ਵੇ ਕਲਾ ਮਰੋੜ' ਗਾਣੇ ਨੂੰ 'ਬੈਂਡ ਵਾਜੇ' ਫਿਲਮ 'ਚ ਲੱਗਿਆ ਨਵਾਂ ਤੜਕਾ, ਦੇਖੋ ਵੀਡੀਓ

ਹੈਪੀ ਰਾਏਕੋਟੀ ਵੱਲੋਂ ਗੀਤਕਾਰ ਦੇ ਤੌਰ ‘ਤੇ ਇੰਡਸਟਰੀ ‘ਚ ਕਦਮ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਗਾਇਕੀ ਅਤੇ ਅਦਾਕਾਰੀ ‘ਚ ਵੀ ਕਾਮਯਾਬੀ ਹਾਸਿਲ ਹੋਈ ਹੈ। ਹੈਪੀ ਰਾਏਕੋਟੀ ਕੁੜੀ ਮਰਦੀ ਐ, ਜਾਨ, ਪਾਗਲ, ਮੈਂ ਤਾਂ ਵੀ ਪਿਆਰ ਕਰਦਾਂ ਵਰਗੇ ਕਈ ਸੁਪਰ ਹਿੱਟ ਗੀਤ ਗਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network