ਹੈਪੀ ਰਾਏਕੋਟੀ ਨੇ ਪੁੱਤ ਦੀ ਪਹਿਲੀ ਝਲਕ ਵਾਲੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਭਾਵੁਕ ਮੈਸੇਜ

Written by  Lajwinder kaur   |  March 23rd 2020 05:57 PM  |  Updated: March 23rd 2020 06:08 PM

ਹੈਪੀ ਰਾਏਕੋਟੀ ਨੇ ਪੁੱਤ ਦੀ ਪਹਿਲੀ ਝਲਕ ਵਾਲੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਭਾਵੁਕ ਮੈਸੇਜ

ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਵਾਲੀ ਤਸਵੀਰ ਸ਼ੇਅਰ ਆਪਣੇ ਇੰਸਟਾਗ੍ਰਾਮ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਭਾਵੁਕ ਕੈਪਸ਼ਨ ਲਿਖੀ ਹੈ - ‘ਮਿਸ ਯੂ ਮੇਰੇ ਪੁੱਤਰ ਛੇਤੀ ਛੇਤੀ ਠੀਕ ਹੋ ਜਾਣਾ ਸਾਰਾ ਕੁਝ ਫਿਰ ਮਿਲਦੇ ਆ ਜਲਦੀ ਫਿਰ ਆਪਾ ਕਦੇ ਅਲੱਗ ਹੋਣਾ ਈ ਨੀਂ’

ਦੱਸ ਦਈਏ ਇਸੇ ਮਹੀਨੇ ਉਹ ਇੱਕ ਪੁੱਤਰ ਦੇ ਪਿਤਾ ਬਣੇ ਨੇ । ਉਨ੍ਹਾਂ ਨੇ ਆਪਣੇ ਲਾਡਲੇ ਦਾ ਨਾਂ ਆਰਵ (Aarav) ਰੱਖਿਆ ਹੈ । ਪਿਤਾ ਬਣਨ ਤੇ ਪੰਜਾਬੀ ਜਗਤ ਦੇ ਕਲਾਕਾਰਾਂ ਨੇ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ ।

 

View this post on Instagram

 

Meri Jaan Tu E❤️

A post shared by Happy Raikoti (ਲਿਖਾਰੀ) (@urshappyraikoti) on

ਦੱਸ ਦਈਏ ਸਾਲ 2018 ‘ਚ ਹੈਪੀ ਰਾਏਕੋਟੀ ਨੇ ਵਿਆਹ ਕਰਵਾ ਲਿਆ ਸੀ । ਉਨ੍ਹਾਂ ਦੀ ਪਤਨੀ ਦਾ ਨਾਂਅ ਖੁਸ਼ੀ ਹੈ । ਜੇ ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਸਣੇ ਕਈ ਹੋਰ ਨਾਮੀ ਗਾਇਕ ਵੀ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਜਿਵੇਂ ਜ਼ਿੰਦਾ, ਪਿਆਰ ਨਹੀਂ ਕਰਨਾ, ਜਾਨ, ਬਾਈ ਹੁੱਡ, ਮੁਟਿਆਰ, ਕੁੜੀ ਮਰਦੀ ਆ ਤੇਰੇ ਤੇ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਉਹ ਟਸ਼ਨ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਅਰਦਾਸ ਕਰਾਂ, ਮੰਜੇ ਬਿਸਤਰੇ, ਨਿੱਕਾ ਜ਼ੈਲਦਾਰ, ਅਰਦਾਸ, ਅੰਗਰੇਜ਼, ਲਵ ਪੰਜਾਬ ਤੇ ਕਈ ਹੋਰ ਪੰਜਾਬੀ 'ਚ  ਸ਼ਾਮਿਲ ਹੋ ਚੁੱਕੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network