ਨਿਰਮਲ ਸਿੱਧੂ ਤੋਂ ਲੈ ਕੇ ਕਰਤਾਰ ਚੀਮਾ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਰੱਖੜੀ ਦੇ ਤਿਉਹਾਰ ਦੀ ਦਿੱਤੀ ਵਧਾਈ

written by Lajwinder kaur | August 22, 2021

ਰੱਖੜੀ (Raksha bandhan) ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ । ਅੱਜ ਰੱਖੜੀ (Raksha Bandhan) ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਮੌਕੇ ‘ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ (Raksha Bandhan) ਬੰਨ ਕੇ ਉਸ ਦੀ ਲੰਮੀ ਉਮਰ ਦੀ ਦੁਆ ਕਰਦੀਆਂ ਹਨ । ਪੰਜਾਬੀ ਕਲਾਕਾਰ ਵੀ ਇਸ ਦਿਨ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਨੇ। ਕਲਾਕਾਰ ਵੀ ਆਪਣੇ ਭੈਣ-ਭਰਾਵਾਂ ਦੇ ਨਾਲ ਤਸਵੀਰਾਂ ਪੋਸਟ ਕਰਕੇ ਇਸ ਦਿਨ ਦੀ ਵਧਾਈ ਦੇ ਰਹੇ ਨੇ।

inside image of niraml sidhu on rakhi-min Image Source: Instagram

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਦੀਆਂ ਭੈਣਾਂ ਦੇ ਇਸ ਜਵਾਬ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਵਜ੍ਹਾ ਕਰਕੇ ਸੜਕ ‘ਤੇ ਹੀ ਇੱਕ ਭੈਣ ਨੇ ਬੰਨੀ ਰੱਖੜੀ, ਗਾਇਕ ਵੀ ਹੋਏ ਭਾਵੁਕ

ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਦਾ ‘LOVER’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦਿਲਜੀਤ ਦਾ ਇਹ ਵੱਖਰਾ ਅੰਦਾਜ਼ ਛਾਇਆ ਸੋਸ਼ਲ ਮੀਡੀਆ ਤੇ, ਦੇਖੋ ਵੀਡੀਓ

inside image of actor kartar cheema-min Image Source: Instagram

ਪੰਜਾਬੀ ਮਿਊਜ਼ਿਕ ਦੇ ਨਾਮੀ ਗਾਇਕ ਨਿਰਮਲ ਸਿੱਧੂ ਨੇ ਵੀ ਆਪਣੀ ਭੈਣਾਂ ਦੇ ਨਾਲ ਰੱਖੜੀ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘#RAKHRHI #MUBARK

ਸਾਰੀ ਦੁਨੀਆਂ ਵਿੱਚ ਵਸਦੇ ਭੈਣ ਭਰਾਵਾਂ ਨੂੰ ਰੱਖੜੀ ਦਾ ਤਿਉਹਾਰ ਮੁਬਾਰਕ ਹੋਵੇ ਤੇ ਰਿਸ਼ਤਿਆਂ ਵਿੱਚ ਇਸੇ ਤਰ੍ਹਾਂ ਮਿਠਾਸ ਘੁਲਦੀ ਰਵੇ !’।

ਉੱਧਰ ਐਕਟਰ ਕਰਤਾਰ ਚੀਮਾ ਨੇ ਆਪਣੀ ਭੈਣਾਂ ਦੇ ਨਾਲ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਰੱਬਾ ਹਰ ਇੱਕ ਘਰ ਇੱਕ ਧੀ ਜ਼ਰੂਰ ਦੇਵੇ ਤਾਂ ਕੇ ਹਰ ਇੱਕ ਬੰਦੇ ਨੂੰ ਔਰਤ ਤੇ ਮਾਣ ਤੇ ਇੱਜ਼ਤ ਦਾ ਅਹਿਸਾਸ ਹੋ ਸਕੇ HAPPY RAKHRI ….bahut sara payar…’

 

View this post on Instagram

 

A post shared by Gurlej Akhtar (@gurlejakhtarmusic)


ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕ ਗੁਰਲੇਜ਼ ਅਖਤਰ ਨੇ ਵੀ ਆਪਣੇ ਭੈਣ-ਭਰਾਵਾਂ ਦੇ ਨਾਲ ਤਸਵੀਰਾਂ ਦੇ ਨਾਲ ਬਣਾਏ ਕੋਲਾਜ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਹੈਪੀ ਰਾਖੀ ਸਭ ਨੂੰ 🤗🤗missing you all❤️❤️’। ਪ੍ਰਸ਼ੰਸਕ ਵੀ ਕਮੈਂਟ ਕਰਕੇ ਰੱਖੜੀ ਦੇ ਤਿਉਹਾਰ ਦੀ ਵਧਾਈ ਦੇ ਰਹੇ ਨੇ।

0 Comments
0

You may also like