
ਅੱਜ ਟੀਚਰ ਡੇ ਦੇ ਮੌਕੇ ‘ਤੇ ਪੰਜਾਬੀ ਸੈਲੀਬ੍ਰੇਟੀਜ਼ ਨੇ ਵੀ ਆਪੋ ਆਪਣੇ ਤਰੀਕੇ ਨਾਲ ਆਪਣੇ ਟੀਚਰਸ ਨੂੰ ਯਾਦ ਕੀਤਾ । ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਆਪਣੇ ਗੁਰੂ ਜਿਨ੍ਹਾਂ ਤੋਂ ਉਨ੍ਹਾਂ ਨੇ ਗਾਇਕੀ ਅਤੇ ਸਾਜ਼ ਵਜਾਉਣ ਦੇ ਗੁਰ ਸਿੱਖੇ ਉਨ੍ਹਾਂ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਅਧਿਆਪਕਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇ https://www.instagram.com/p/CEvl5okj7Lg/ ਹ ਉਸ ਸਮੇਂ ਦੀਆਂ ਹਨ ਜਦੋਂ ਉਹ ਐੱਮ.ਏ. ਮਿਊਜ਼ਿਕ ਕਰ ਰਹੇ ਸਨ ।ਉਨ੍ਹਾਂ ਨੇ ਇੱਕ ਕਾਲਜ ਸਮੇਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਜਦੋਂ ਮੈਂ ਮਿਊਜ਼ਿਕ ਦੀ ਐੱਮ ਏ ਕਰ ਰਹੀ ਸੀ ਤਾਂ ਚੰਡੀਗੜ੍ਹ ‘ਚ ਮੈਂ ਅਤੇ ਮੇਰੀਆਂ ਸਹੇਲੀਆਂ ਨੇ ਟੀਚਰ ਡੇ ਦੇ ਮੌਕੇ ‘ਤੇ ਆਪਣੇ ਅਧਿਆਪਕਾਂ ਨੂੰ ਸਰਪ੍ਰਾਈਜ਼ ਦਿੱਤਾ ਸੀ। https://www.instagram.com/p/CEvoyKjAmAi/ ਉਦੋਂ ਇਹ ਤਸਵੀਰ ਕਲਿੱਕ ਕੀਤੀ ਗਈ ਸੀ । ਜ਼ਿੰਦਗੀ ਦੀਆਂ ਬਿਹਤਰੀਨ ਯਾਦਾਂ !! ਅੱਜ ਦੇ ਦਿਨ ਮੈਂ ਆਪਣੇ ਸਾਰੇ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਰਹਿਨੁਮਾਈ ਹੇਠ ਏਨਾਂ ਕੁਝ ਸਿੱਖਿਆ ਅਤੇ ਜੋ ਮੈਂ ਅੱਜ ਹਾਂ ਸਭ ਇਨ੍ਹਾਂ ਦੀ ਬਦੌਲਤ ਹਾਂ’। ਇਸ ਤੋਂ ਇਲਾਵਾ ਹੋਰ ਵੀ ਕਈ ਹਸਤੀਆਂ ਨੇ ਟੀਚਰ ਡੇ ‘ਤੇ ਪੋਸਟਾਂ ਸ਼ੇਅਰ ਕਰ ਇਸ ਦਿਨ ਦੀ ਵਧਾਈ ਦਿੱਤੀ ਹੈ ।