"ਐਂਵੇ ਪਾਬਲੋ ਪਾਬਲੋ ਕਰਦੇ ਗਾਇਕ ਨੇ ਸਾਡੇ, ਰਾਜਗੁਰੂ, ਸੁਖਦੇਵ, ਭਗਤ ਸਿੰਘ ਨਾਇਕ ਨੇ ਸਾਡੇ" ਹਰਫ਼ ਚੀਮਾ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

Written by  Aaseen Khan   |  March 23rd 2019 02:36 PM  |  Updated: March 23rd 2019 02:36 PM

"ਐਂਵੇ ਪਾਬਲੋ ਪਾਬਲੋ ਕਰਦੇ ਗਾਇਕ ਨੇ ਸਾਡੇ, ਰਾਜਗੁਰੂ, ਸੁਖਦੇਵ, ਭਗਤ ਸਿੰਘ ਨਾਇਕ ਨੇ ਸਾਡੇ" ਹਰਫ਼ ਚੀਮਾ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

"ਐਂਵੇ ਪਾਬਲੋ ਪਾਬਲੋ ਕਰਦੇ ਗਾਇਕ ਨੇ ਸਾਡੇ, ਰਾਜਗੁਰੂ ਸੁਖਦੇਵ ਭਗਤ ਸਿੰਘ ਨਾਇਕ ਨੇ ਸਾਡੇ" ਹਰਫ਼ ਚੀਮਾ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ : 23 ਮਾਰਚ ਉਹ ਦਿਨ ਜਦੋਂ ਗੁਲਾਮ ਭਾਰਤ ਦੀ ਅੰਗਰੇਜ਼ੀ ਹਕੂਮਤ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ 'ਤੇ ਲਟਕਾ ਦਿੱਤਾ। ਅਤੇ ਇਹਨਾਂ ਮਹਾਨ ਯੋਧਿਆਂ ਨੂੰ ਸ਼ਹੀਦ ਕਰ ਦਿੱਤਾ। ਸ਼ਹੀਦ ਭਗਤ ਸਿੰਘ ਵੱਲੋਂ ਚਲਾਈ ਗਈ ਆਜ਼ਾਦੀ ਦੀ ਲਹਿਰ ਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਅੱਜ ਪੂਰਾ ਦੇਸ਼ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੂੰ ਯਾਦ ਕਰ ਰਿਹਾ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਵੀ ਸ਼ਹੀਦਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦੇ ਰਹੇ ਹਨ।

ਗਾਇਕ ਹਰਫ਼ ਚੀਮਾ ਨੇ ਵੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਸਾਂਝੀ ਕਰ ਲਿਖਿਆ "ਐਂਵੇ pablo pablo ਕਰਦੇ ਗਾਇਕ ਨੇ ਸਾਡੇ , ਰਾਜਗੁਰੂ ਸੁਖਦੇਵ ਭਗਤ ਸਿੰਘ ਨਾਇਕ ਨੇ ਸਾਡੇ, ਲੋੜ ਹੈ ਆਪਣੇ ਅਸਲੀ ਹਿਰੋਆਂ ਦੀ ਸੋਚ ਨੂੰ ਧਾਰਨ ਕਰਨ ਦੀ, ਆਪਣੇ ਬੱਚਿਆਂ ਨੂੰ ਕਿਤਾਬਾਂ ਨਾਲ ਇਤਿਹਾਸ ਨਾਲ ਜੋੜੀਏ ਇਹ ਹੀ ਸੱਚੀ ਸ਼ਰਧਾਂਜਲੀ ਹੈ ਸ਼ਹੀਦਾਂ ਨੂੰ।"

 

View this post on Instagram

 

Parnaam shahidan nu ...??????

A post shared by Miss Pooja (@misspooja) on

ਹੋਰ ਵੇਖੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ,ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ 

24 ਸਾਲਾਂ ਦੀ ਉਮਰ 'ਚ ਸ਼ਹੀਦ ਭਗਤ ਸਿੰਘ ਹੋਰਾਂ ਨੇ ਫਾਂਸੀ ਦਾ ਫੰਦਾ ਹੱਸਦੇ ਹੱਸਦੇ ਆਪਣੇ ਗਲਿਆਂ 'ਚ ਪਾ ਲਿਆ। 23 ਮਾਰਚ 1931ਨੂੰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ।

 

View this post on Instagram

 

ਵਿੱਚ ਜੰਗ ਆਜ਼ਾਦੀ ਦੇ, ਵੇ ਤੂੰ ਦਿੱਤਾ ਆਪਣਾ ਸਿਰ ਲਾ ਮਾਂਵਾਂ ਪੁੱਤ ਜਨਮ ਦੀਆਂ, ਕੋਈ ਤੇਰੇ ਵਰਗਾ ਵਿਰਲਾ ਵਿੱਚ ਲੜੀ ਪਰੋਤਾ ਗਿਆ, ਸੁੱਚਾ ਭਾਰਤ ਮਾਂ ਦਾ ਹੀਰਾ ਪੇਟੋਂ ਇਕ ਮਾਤਾ ਦਿਉ, ਮੁੜ੍ਹਕੇ ਜਨਮ ਨੀ ਲੈਣਾ ਵੀਰਾ -ਕਰਨੈਲ ਸਿੰਘ “ਪਾਰਸ” Sardar Bhagat Singh ji di shaheedi nu kot kot parnaam?? ਹਰ ਘੜੀ ਹਰ ਪਲ ਪੰਜਾਬੀਆਂ ਦੇ ਸਾਹ ਸਾਹ ਵਿੱਚ ਵੱਸਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਹਮੇਸ਼ਾਂ ਯਾਦ ਕਰੀਦੈ। ਅੱਜ ਦੇ ਦਿਨ ਉਨ੍ਹਾਂ ਦੀ ਕੁਰਬਾਨੀ ਬਾਰੇ ਸੋਚ ਕੇ ਦਿਲ ਸਤਿਕਾਰ ਨਾਲ ਹੋਰ ਵੀ ਝੁਕਦੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ’ਤੇ ਕੋਟੀ ਕੋਟੀ ਪ੍ਰਣਾਮ । @gursewakmannofficial_ #shaheedbhagatsingh #bhagatsingh #freedomfighter #martyrdom #karnailsinghparas

A post shared by Harbhajan Mann (@harbhajanmannofficial) on

ਹੋਰ ਵੀ ਕਈ ਗਾਇਕਾਂ ਅਤੇ ਅਦਾਕਾਰਾਂ ਨੇ ਸ਼ਹੀਦਾਂ ਨੂੰ ਉਹਨਾਂ ਸ਼ਹੀਦੀ ਦਿਹਾੜੇ 'ਤੇ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਆਜ਼ਾਦੀ ਮਾਣ ਰਹੇ ਹਾਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network