ਹਰਭਜਨ ਮਾਨ ਦੀ ਫਿਲਮ ਪੀ.ਆਰ. 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ

Written by  Aaseen Khan   |  March 13th 2019 12:19 PM  |  Updated: March 13th 2019 12:21 PM

ਹਰਭਜਨ ਮਾਨ ਦੀ ਫਿਲਮ ਪੀ.ਆਰ. 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ

ਹਰਭਜਨ ਮਾਨ ਦੀ ਫਿਲਮ ਪੀ.ਆਰ. 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ : ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਜਿੰਨ੍ਹਾਂ ਨੇ ਉਸ ਵੇਲੇ 'ਚ ਪੰਜਾਬੀ ਇੰਡਸਟਰੀ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ ਜਦੋਂ ਪੰਜਾਬੀ ਸਿਨੇਮਾ ਕਾਫੀ ਮੰਦੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਸੀ। ਹੁਣ ਇੱਕ ਵਾਰ ਫਿਰ ਹਰਭਜਨ ਮਾਨ ਆਪਣੀ ਨਵੀਂ ਫਿਲਮ ਪੀ.ਆਰ ਨਾਲ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਜਿਸ ਦਾ ਐਲਾਨ ਪਿਛਲੇ ਦਿਨੀ ਕੀਤਾ ਗਿਆ ਹੈ।

 

View this post on Instagram

 

Sarang films and HM Records proudly introduce the lead actress in Manmohan Singh’s directorial “PR”, @delbararya We hope with your blessings you give her a hearty welcome into the Punjabi film industry?? ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਬੜੇ ਫ਼ਖ਼ਰ ਨਾਲ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਵੱਲੋਂ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪੀ.ਆਰ.’ ਵਿੱਚ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾ ਰਹੀ ਦਿਲਬਰ ਆਰਿਆ ਨੂੰ ਤੁਹਾਡੇ ਰੂ-ਬਰੂ ਕਰਨ ਜਾ ਰਹੇ ਹਨ। ਸਾਨੂੰ ਉਮੀਦ ਹੈ ਕਿ ਦਿਲਬਰ ਆਰਿਆ ਵੱਲੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਰੱਖੇ ਕਦਮਾਂ ਨੂੰ ਤੁਸੀ ਆਪਣੀਆਂ ਦੁਆਵਾਂ ਅਤੇ ਮੁਹੱਬਤ ਨਾਲ ਜੀ ਆਇਆਂ ਨੂੰ ਆਖੋਗੇ?? #hmrecords #sarangfilms #delbararya #punjabi #punjabicinema

A post shared by Harbhajan Mann (@harbhajanmannofficial) on

ਫਿਲਮ ਪੀ.ਆਰ. ਨੂੰ ਦਿੱਗਜ ਨਿਰਦੇਸ਼ਕ ਮਨਮੋਹਨ ਸਿੰਘ ਡਾਇਰੈਕਟ ਕਰ ਰਹੇ ਹਨ। ਫਿਲਮ ਦਾ ਸ਼ੂਟ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਜਿਸ ਦੀ ਤਸਵੀਰ ਸਾਹਮਣੇ ਆਈ ਹੈ। ਫਿਲਮ ਦੀ ਫੀਮੇਲ ਲੀਡ ਅਦਾਕਾਰਾ ਦਾ ਨਾਮ ਤੇ ਚਿਹਰਾ ਵੀ ਸਾਹਮਣੇ ਆ ਚੁੱਕਿਆ ਹੈ। ਹਰਭਜਨ ਮਾਨ ਨਾਲ ਫਿਲਮ 'ਚ ਖੂਬਸੂਰਤ ਅਦਾਕਾਰਾ ਦਿਲਬਰ ਆਰਿਆ ਲੀਡ ਰੋਲ 'ਚ ਨਜ਼ਰ ਆਉਣ ਵਾਲੀ ਹੈ।

ਹੋਰ ਵੇਖੋ : ਦੇਵ ਖਰੌੜ ਬਹੁਚਰਚਿਤ ਕਤਲ ਕਾਂਡ ਜੱਸੀ ਸਿੱਧੂ ਦੀ ਪੂਰੀ ਕਹਾਣੀ ਕਰਨਗੇ ਵੱਡੇ ਪਰਦੇ 'ਤੇ ਉਜਾਗਰ

harbhajan maan latest movie PR female lead acotress dibar arya harbhajan maan

ਫਿਲਮ ਨੂੰ ਸਰੰਗ ਫ਼ਿਲਮਜ਼ ਅਤੇ ਐਚ.ਐਮ.ਫ਼ਿਲਮਜ਼ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫਿਲਮ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਰਭਜਨ ਮਾਨ ਜੀ ਆਇਆਂ ਨੂੰ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ, ਅਤੇ ਸਾਡੇ ਸੀ.ਐਮ.ਸਾਹਿਬ ਆਦਿ ਵਰਗੀਆਂ ਵਰਗੀਆਂ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ। ਉਹਨਾਂ ਦੀ ਇਸ ਨਵੀਂ ਫਿਲਮ ਦਾ ਵੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network