ਮਨਮੋਹਨ ਸਿੰਘ ਤੇ ਹਰਭਜਨ ਮਾਨ ਸਮੇਤ 'ਜੀ ਆਇਆਂ ਨੂੰ' ਫ਼ਿਲਮ ਦੀ ਸਾਰੀ ਟੀਮ ਇੱਕ ਵਾਰ ਫ਼ਿਰ ਲੈ ਕੇ ਆ ਰਹੀ ਹੈ ਫ਼ਿਲਮ 'ਪੀ.ਆਰ.'

written by Aaseen Khan | May 20, 2019

ਮਨਮੋਹਨ ਸਿੰਘ ਤੇ ਹਰਭਜਨ ਮਾਨ ਸਮੇਤ 'ਜੀ ਆਇਆਂ ਨੂੰ' ਫ਼ਿਲਮ ਦੀ ਸਾਰੀ ਟੀਮ ਇੱਕ ਵਾਰ ਫ਼ਿਰ ਲੈ ਕੇ ਆ ਰਹੀ ਹੈ ਫ਼ਿਲਮ 'ਪੀ.ਆਰ.' : ਪੰਜਾਬੀ ਸਿਨੇਮਾ 'ਚ ਹਮੇਸ਼ਾ ਹੀ ਉਤਰਾਅ ਚੜਾਅ ਆਉਂਦੇ ਰਹੇ ਹਨ, ਪਰ ਇਸ ਵੇਲੇ ਪੰਜਾਬੀ ਸਿਨੇਮਾ ਆਪਣੇ ਪੂਰੇ ਜੋਬਨ 'ਤੇ ਹੈ। ਇਸ 'ਚ ਬਹੁਤ ਸਾਰੇ ਵਿਅਕਤੀਆਂ ਦਾ ਹੱਥ ਹੈ ਪਰ ਨਿਰਦੇਸ਼ਕ ਮਨਮੋਹਨ ਸਿੰਘ ਨੂੰ ਪੰਜਾਬੀ ਸਿਨੇਮਾ ਦੀ ਇਸ ਦੂਸਰੀ ਪਾਰੀ ਸ਼ੁਰੂ ਕਰਨ 'ਚ ਮੋਹਰੀ ਮੰਨਿਆ ਜਾਂਦਾ ਹੈ। 2003 'ਚ ਤੋਂ ਹਰਭਜਨ ਮਾਨ ਨਾਲ ਫ਼ਿਲਮ 'ਜੀ ਆਇਆਂ ਨੂੰ' ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਮਨਮੋਹਨ ਸਿੰਘ ਅਤੇ ਹਰਭਜਨ ਮਾਨ ਦੀ ਜੋੜੀ ਨੇ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਖੜਾ ਕੀਤਾ ਹੈ। ਮਨਮੋਹਨ ਸਿੰਘ ਤੇ ਹਰਭਜਨ ਮਾਨ ਨੇ ਇਕੱਠਿਆਂ ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ, ਅਸਾਂ ਨੂੰ ਮਾਣ ਵਤਨਾਂ ਦਾ, ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।

 
View this post on Instagram
 

With ace director Manmohan Singh ji and myself, these 5 films were made with a lot of love and dedication, and to this day you have cherished them and have a place in your heart. Tomorrow at 9am we will be revealing our new film’s title. Stay tuned, so excited to share this project with you??? ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਨਾਲ ਮਿਲ ਕੇ, ਅਸੀਂ ਇਹ ਪੰਜ ਫ਼ਿਲਮਾਂ ਬੜੀ ਸ਼ਿੱਦਤ ਨਾਲ ਬਣਾਈਆਂ ਸਨ, ਉਨ੍ਹਾਂ ਨੂੰ ਤੁਸੀ ਅੱਜ ਵੀ ਆਪਣੇ ਦਿਲਾਂ ਵਿੱਚ ਵਸਾ ਰੱਖਿਆ ਹੈ। ਹੁਣ ਫਿਰ ਇਹੀ ਟੀਮ ਤੁਹਾਡੇ ਲਈ ਇੱਕ ਨਵੀਂ ਪੰਜਾਬੀ ਫ਼ਿਲਮ ਲੈ ਕੇ ਆ ਰਹੀ ਹੈ, ਜਿਸਦਾ ਟਾਈਟਲ ਕੱਲ੍ਹ ਸਵੇਰੇ 9 ਵਜੇ ਤੁਹਾਡੇ ਨਾਲ ਸਾਂਝਾ ਕਰਾਂਗੇ??? #sarangfilms #hmrecords #punjabicinema #movies #punjabi #punjab

A post shared by Harbhajan Mann (@harbhajanmannofficial) on

ਪਰ ਪਿਛਲੇ ਕੁਝ ਸਾਲਾਂ ਤੋਂ ਇਹ ਸਿਲਸਿਲਾ ਰੁਕ ਗਿਆ ਸੀ। ਹਰਭਜਨ ਮਾਨ ਅਤੇ ਮਨਮੋਹਨ ਸਿੰਘ ਹੋਰਾਂ ਨੇ ਇਕੱਠਿਆਂ ਕੰਮ ਨਹੀਂ ਕੀਤਾ ਸੀ। ਪਰ ਹੁਣ ਇੱਕ ਵਾਰ ਫ਼ਿਰ ਮਨਮੋਹਨ ਹਰਭਜਨ ਦੀ ਜੋੜੀ ਫ਼ਿਲਮ ਪੀ.ਆਰ ਨਾਲ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਜੀ ਹਾਂ ਨਿਰਦੇਸ਼ਕ ਮਨਮੋਹਨ ਸਿੰਘ ਦੇ ਨਿਰਦੇਸ਼ਨ 'ਚ ਬਣ ਰਹੀ ਫ਼ਿਲਮ ਪੀ.ਆਰ. ਜਿਸ 'ਚ ਹਰਭਜਨ ਮਾਨ ਅਤੇ ਦਿਲਬਰ ਆਰਿਆ ਲੀਡ ਰੋਲ ‘ਚ ਨਜ਼ਰ ਆਉਣ ਵਾਲੇ ਹਨ। ਪੀਟੀਸੀ ਪੰਜਾਬੀ ਦੀ ਟੀਮ ਫ਼ਿਲਮ ਦੇ ਸ਼ੂਟ ਲੋਕੇਸ਼ਨ 'ਤੇ ਪਹੁੰਚੀ ਜਿੱਥੇ ਫ਼ਿਲਮ ਦੇ ਡਾਇਰੈਕਟਰ, ਐਕਟਰਜ਼, ਅਤੇ ਪ੍ਰੋਡਿਊਸਰ ਸਮੇਤ ਹਰ ਕਿਸੇ ਨੇ ਫ਼ਿਲਮ ਨੂੰ ਲੈ ਉਤਸੁਕਤਾ ਜ਼ਾਹਿਰ ਕੀਤੀ ਹੈ।ਫਿਲਮ ਨੂੰ ਸਰੰਗ ਫ਼ਿਲਮਜ਼ ਅਤੇ ਐਚ.ਐਮ.ਫ਼ਿਲਮਜ਼ ਦੇ ਪ੍ਰੋਡਕਸ਼ਨ 'ਚ ਬਣਾਇਆ ਜਾ ਰਿਹਾ ਹੈ। ਹੋਰ ਵੇਖੋ : ਖੇਤਾਂ 'ਚ ਖੜੇ ਤੂੜੀ ਦੇ ਕੁੱਪਾਂ ਨੂੰ ਦੇਖ ਧਰਮਿੰਦਰ ਦੇ ਅੰਦਰਲਾ ਪੰਜਾਬੀ ਆਇਆ ਬਾਹਰ, ਕਹੀਆਂ ਭਾਵੁਕ ਗੱਲਾਂ, ਦੇਖੋ ਵੀਡੀਓ
 
View this post on Instagram
 

ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਮੈਨੂੰ ਦਿਲੀਂ ਖ਼ੁਸ਼ੀ ਹੋ ਰਹੀ ਹੈ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ, ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਦਾ ਨਾਮ ਹੈ; “ਪੀ.ਆਰ.” ਪਰਮਾਤਮਾ ਦੀ ਮਿਹਰ, ਮੇਰੇ ਪਰਿਵਾਰ ਤੇ ਆਪਣੇ ਚਹੇਤਿਆਂ ਦੇ ਅਟੁੱਟ ਸਹਿਯੋਗ, ਬੇਹੱਦ ਪਿਆਰ ਅਤੇ ਅਸੀਸਾਂ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਹਾਂ। ਫ਼ਿਲਮ ਬਾਰੇ ਹੋਰ ਜਾਣਕਾਰੀ ਲਈ ਹਮੇਸ਼ਾਂ ਸਾਡੇ ਨਾਲ ਜੁੜੇ ਰਹਿਣਾ???☝?? It gives me immense joy to announce my next film, which is being directed by Manmohan Singh, Produced by Sarang Films & HM Records titled “PR”. Stay tuned for further details and information, and thank you always for your passionate and unconditional support ???☝?? #hmrecords #sarangfilms @delbararya

A post shared by Harbhajan Mann (@harbhajanmannofficial) on

0 Comments
0

You may also like