ਮਾਪਿਆਂ ਤੋਂ ਬਿਨਾਂ ਧੀਆਂ ਲਈ ਪੇਕਿਆਂ ਦਾ ਦਰਦ ਬਿਆਨ ਕਰੇਗਾ ਹਰਭਜਨ ਮਾਨ ਦਾ ਗਾਇਆ ਤੇ ਬਾਬੂ ਸਿੰਘ ਮਾਨ ਦਾ ਲਿਖਿਆ ਇਹ ਗੀਤ

Written by  Aaseen Khan   |  June 18th 2019 04:07 PM  |  Updated: June 18th 2019 04:07 PM

ਮਾਪਿਆਂ ਤੋਂ ਬਿਨਾਂ ਧੀਆਂ ਲਈ ਪੇਕਿਆਂ ਦਾ ਦਰਦ ਬਿਆਨ ਕਰੇਗਾ ਹਰਭਜਨ ਮਾਨ ਦਾ ਗਾਇਆ ਤੇ ਬਾਬੂ ਸਿੰਘ ਮਾਨ ਦਾ ਲਿਖਿਆ ਇਹ ਗੀਤ

ਹਰਭਜਨ ਮਾਨ ਪੰਜਾਬੀ ਇੰਡਸਟਰੀ ਦਾ ਅਜਿਹਾ ਸਿਤਾਰਾ ਜਿੰਨ੍ਹਾਂ ਨੇ ਹਰ ਵਾਰ ਕੁਝ ਨਾ ਕੁਝ ਨਵਾਂ ਲਿਆ ਕੇ ਇੰਡਸਟਰੀ ਨੂੰ ਸਹਾਰਾ ਹੀ ਦਿੱਤਾ। ਭਾਵੇਂ ਉਹ ਸਿਨੇਮਾ ਹੋਵੇ ਜਾਂ ਹੁਣ ਗਾਇਕੀ ਹੀ ਕਿਉਂ ਨਾ ਹੋਵੇ। ਜੀ ਹਾਂ ਹਰਭਜਨ ਮਾਨ 'ਮੇਰੀ ਪਸੰਦ' ਦੀ ਲੜੀ 'ਚ ਉਹਨਾਂ ਗੀਤਾਂ ਨੂੰ ਦਰਸ਼ਕਾਂ ਦੇ ਸਨਮੁਖ ਕਰਨ ਜਾ ਰਹੇ ਹਨ ਜਿਹੜੇ ਗੀਤਕਾਰ ਜਾਂ ਗਾਇਕ ਦੇ ਆਪਣੇ ਦਿਲ ਦੇ ਕਰੀਬ ਹੁੰਦੇ ਹਨ। ਪਰ ਕਮਰਸ਼ੀਅਲ ਨਾਂ ਹੋਣ ਦੇ ਚਲਦਿਆਂ ਉਹ ਗੀਤ ਕਿਤੇ ਨਾ ਕਿਤੇ ਕਾਗ਼ਜ਼ 'ਤੇ ਹੀ ਰਹਿ ਜਾਂਦੇ ਹਨ।

ਹਰਭਜਨ ਮਾਨ ਹੁਣ ਅਜਿਹੇ ਹੀ ਇਸ ਐਲਬਮ 'ਚ ਹਰ ਮਹੀਨੇ ਇੱਕ ਗੀਤ ਰਿਲੀਜ਼ ਕਰਨ ਜਾ ਰਹੇ ਹਨ ਜਿਹੜੇ ਉਹਨਾਂ ਦੇ ਦਿਲ ਨੂੰ ਛੂਹ ਜਾਂਦੇ ਹਨ। ਇਸੇ ਲੜੀ 'ਚ ਪਹਿਲਾ ਗੀਤ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਦਾ ਕੱਲ ਯਾਨੀ 19 ਜੂਨ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ।

ਹੋਰ ਵੇਖੋ : ਫਾਦਰਜ਼ ਡੇਅ 'ਤੇ ਜੈਜ਼ੀ ਬੀ ਦੇ ਉਸਤਾਦ ਕੁਲਦੀਪ ਮਾਣਕ ਲਈ ਕਹੇ ਇਹ ਸ਼ਬਦ ਕਰ ਰਹੇ ਹਨ ਹਰ ਕਿਸੇ ਨੂੰ ਭਾਵੁਕ

ਇਹ ਗੀਤ ਧੀਆਂ ਲਈ ਮਾਪਿਆਂ ਤੋਂ ਬਿਨਾਂ ਪੇਕਿਆਂ ਤੋਂ ਦੂਰ ਰਹਿਣ ਦਾ ਦਰਦ ਬਿਆਨ ਕਰੇਗਾ। ਗੀਤ ਦੇ ਬੋਲ ਪੰਜਾਬੀ ਸਾਹਿਤ ਦੇ ਅਣਮੁੱਲੇ ਲੇਖਕ ਅਤੇ ਸ਼ਾਇਰ ਬਾਬੂ ਸਿੰਘ ਮਾਨ ਦੇ ਹਨ ਤੇ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ। ਮੇਰੀ ਪਸੰਦ ਲੜੀ ਰਾਹੀਂ ਹਰਭਜਨ ਮਾਨ ਪੰਜਾਬੀ ਸੰਗੀਤ 'ਚ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network