Advertisment

ਹਰਭਜਨ ਮਾਨ ਨੇ ਕੁਝ ਇਸ ਤਰਾਂ ਕੀਤਾ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ , ਦੇਖੋ ਵੀਡੀਓ

author-image
By Aaseen Khan
New Update
ਹਰਭਜਨ ਮਾਨ ਨੇ ਕੁਝ ਇਸ ਤਰਾਂ ਕੀਤਾ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ , ਦੇਖੋ ਵੀਡੀਓ
Advertisment
ਸ਼ਹੀਦੀ ਰੋਸ ਹਫਤਿਆਂ 'ਚ ਪੂਰਾ ਸਿੱਖ ਜਗਤ ਰੋਸ ਮਨਾ ਰਿਹਾ ਹੈ। ਸਾਹਿਬਜ਼ਾਦਿਆਂ ਦੀਆਂ ਕੌਮ ਲਈ ਕੀਤੀਆਂ ਕੁਰਬਾਨੀਆਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਇਹਨਾਂ ਮਹਾਨ ਸ਼ਹੀਦੀਆਂ ਨੂੰ ਯਾਦ ਕਰ ਰਹੀ ਹੈ। ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੌਮ ਲਈ ਵਾਰੇ ਪੂਰੇ ਪਰਿਵਾਰ ਨੂੰ ਗਾਇਕ ਵੀ ਆਪਣੇ ਗਾਣਿਆਂ ਦੇ ਜ਼ਰੀਏ ਯਾਦ ਕਰ ਰਹੇ ਹਨ। ਇਸੇ ਲੜੀ 'ਚ ਨਾਮ ਆਉਂਦਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੀਰੇ ਗਾਇਕ ਭਰਾਵਾਂ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਹੋਰਾਂ ਦਾ ਜਿਹੜੇ ਕਿ ਬਹੁਤ ਹੀ ਹੁਨਰਮੰਦ ਅਤੇ ਗਾਇਕੀ ਦੀ ਦੁਨੀਆਂ 'ਚ ਇੱਕ ਵੱਖਰਾ ਨਾਮ ਬਣਾਉਣ ਵਾਲੇ ਸਿੰਗਰ ਹਨ। ਹਰਭਜਨ ਮਾਨ ਨੇ ਆਪਣੇ ਫੇਸਬੂਕ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ , ਜਿਸ 'ਚ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਕਿਸ਼ੋਰ ਉੱਮਰ ਦੇ ਨਜ਼ਰ ਆ ਰਹੇ ਹਨ। ਸ਼ਹੀਦੀ ਰੋਸ ਹਫਤੇ ਨੂੰ ਸਮਰਪਿਤ ਇਸ ਕਵੀਸ਼ਰੀ 'ਚ ਦੱਸਿਆ ਜਾ ਰਿਹਾ ਹੈ ਕਿ ਕਿਸ ਤਰਾਂ ਗੁਰੂ ਘਰ ਦੇ ਰਸੋਈ ਗੰਗੂ ਨੇ ਲਾਲਚ 'ਚ ਆ ਕੇ ਆਪਣੀ ਮਾਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਮਾਰਨ ਦੀ ਗੱਲ ਕੀਤੀ ਤੇ ਉਸ ਦੀ ਮਾਂ ਇਨਕਾਰ ਕਰਦੀ ਹੈ।
Advertisment
Harbhajan Maan share video of kavishri with his brother Gursewak Maan ਹਰਭਜਨ ਮਾਨ ਨੇ ਕੁਝ ਇਸ ਤਰਾਂ ਕੀਤਾ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਹਰਭਜਨ ਮਾਨ ਨੇ ਇਸ ਬਾਰੇ ਵੀਡੀਓ ਦੀ ਕੈਪਸ਼ਨ 'ਚ ਵੀ ਲਿਖਿਆ " ਲਾਲਚ ਦੇ ਵੱਸ ਗੁਰੂ ਘਰ ਦੇ ਰਸੋਈਏ ਗੰਗੂ ਆਪਣੀ ਮਾਂ ਕੋਲ ਛੋਟੇ ਸਾਹਿਬਜ਼ਾਦਿਆਂ 'ਤੇ ਮਾਤਾ ਗੁਜਰੀ ਜੀ ਨੂੰ ਮਾਰਨ ਦੀ ਗੱਲ ਕਰਦਾ , ਮਾਂ ਇਨਕਾਰ ਕਰਦੀ ਹੈ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੀ ਇਹ ਕਵੀਸ਼ਰੀ 1985 - 86 ਦੇ ਆਸ ਪਾਸ ਮੈਂ 'ਤੇ ਗੁਰਸੇਵਕ ਨੇ ਵਿਜ਼ਨ ਆਫ ਪੰਜਾਬ ਟੀਵੀ ਸ਼ੋ 'ਚ ਰਿਕਾਰਡ ਕਰਵਾਈ ਸੀ ਜੋ ਉਸ ਵਕਤ ਇਕਬਾਲ ਮਹਿਲ ਸਾਹਿਬ ਟਰੌਂਟੋ ਤੋਂ ਟੈਲੀਕਾਸਟ ਕਰਦੇ ਸੀ। " ਹੋਰ ਪੜ੍ਹੋ : ਦਸਮ ਪਾਤਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਧਾਰਮਿਕ ਗੀਤ ਹੈ ‘ਕੁਰਬਾਨੀ ਬਾਜਾਂ ਵਾਲੇ ਦੀ’ Harbhajan Maan share video of kavishri with his brother Gursewak Maan ਹਰਭਜਨ ਮਾਨ ਨੇ ਕੁਝ ਇਸ ਤਰਾਂ ਕੀਤਾ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਹਰਭਜਨ ਮਾਨ ਨੇ ਇਸ ਕਵੀਸ਼ਰੀ ਬਾਰੇ ਤਾਂ ਸਭ ਦੱਸ ਹੀ ਦਿੱਤਾ ਹੈ ਪਰ ਜਿਸ ਅੰਦਾਜ਼ ਨਾਲ ਦੋਵੇਂ ਭਰਾਵਾਂ ਨੇ ਇਹ ਕਵੀਸ਼ਰੀ ਗਾਈ ਹੈ ਅੱਜ ਦੀ ਨੌਜਵਾਨ ਪੀੜੀ ਅਤੇ ਗਾਇਕਾਂ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਿੱਖ ਹੀ ਨਹੀਂ ਸਗੋਂ ਪੂਰਾ ਜਗਤ ਭਾਵੁਕ ਹਿਰਦਿਆਂ ਨਾਲ ਯਾਦ ਕਰ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment