ਜ਼ਿੰਦਗੀ 'ਚ ਇਸ ਤਰ੍ਹਾਂ ਦੀ ਰੇਲ ਗੱਡੀ ਨਹੀਂ ਵੇਖੀ ਹੋਣੀ ਤੁਸੀਂ,ਹਰਭਜਨ ਮਾਨ ਨੇ ਸਾਂਝਾ ਕੀਤਾ ਵੀਡੀਓ 

Written by  Shaminder   |  July 22nd 2019 09:59 AM  |  Updated: July 22nd 2019 09:59 AM

ਜ਼ਿੰਦਗੀ 'ਚ ਇਸ ਤਰ੍ਹਾਂ ਦੀ ਰੇਲ ਗੱਡੀ ਨਹੀਂ ਵੇਖੀ ਹੋਣੀ ਤੁਸੀਂ,ਹਰਭਜਨ ਮਾਨ ਨੇ ਸਾਂਝਾ ਕੀਤਾ ਵੀਡੀਓ 

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪਾਕਿਸਤਾਨ ਪੰਜਾਬ ਦੀ ਇੱਕ ਰੇਲ ਗੱਡੀ ਬਾਰੇ ਇੱਕ ਵੀਡੀਓ ਸਾਂਝਾ ਕੀਤਾ ਹੈ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਗੱਡੀ ਇਹ ਤਾਂ ਆਮ ਗੱਲ ਹੈ । ਪਰ ਤੁਹਾਨੂੰ ਦੱਸ ਦਈਏ ਕਿ ਇਹ ਗੱਡੀ ਆਮ ਨਹੀਂ ਬਲਕਿ ਬਹੁਤ ਖ਼ਾਸ ਹੈ ਅਤੇ ਖ਼ਾਸ ਹੋਵੇ ਵੀ ਕਿਉਂ ਨਾਂ ਇਸ ਤਰ੍ਹਾਂ ਦੀ ਗੱਡੀ ਤੁਹਾਡੇ ਚੋਂ ਸ਼ਾਇਦ ਹੀ ਕਿਸੇ ਨੇ ਵੇਖੀ ਹੋਵੇਗੀ ।ਜੀ ਹਾਂ ਇਹ ਗੱਡੀ ਘੋੜੇ ਦੀ ਮਦਦ ਨਾਲ ਚੱਲਦੀ ਹੈ ਅਤੇ ਇਹ ਚੱਲਦੀ ਹੈ ਪਾਕਿਸਤਾਨ 'ਚ ।

https://www.facebook.com/harbhajanmann/videos/461096834724858/

ਇਸ ਦਾ ਇੱਕ ਵੀਡੀਓ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ'ਤੇ ਸਾਂਝਾ ਕੀਤਾ ਹੈ ਇਸ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ "ਸੇਠ ਗੰਗਾਰਾਮ ਵੱਲੋਂ ਸ਼ੁਰੂ ਕੀਤੀ ਘੋੜਿਆਂ ਦੀ ਮਦਦ ਨਾਲ ਖਿੱਚ ਕੇ ਚੱਲਣ ਵਾਲੀ ਰੇਲ-ਗੱਡੀ ਹਾਲੇ ਵੀ ਪਾਕਿਸਤਾਨੀ ਪੰਜਾਬ ਵਿੱਚ ਚੱਲ ਰਹੀ ਹੈ। ਜਦੋਂ ਦੋ ਰੇਲ-ਗੱਡੀਆਂ ਆਹਮੋ-ਸਾਹਮਣੇ ਆ ਜਾਂਦੀਆਂ ਹਨ ਤਾਂ ਉਹ ਕਿਸ ਤਰ੍ਹਾਂ ਇੱਕ ਦੂਜੇ ਨੂੰ ਪਾਰ  ਕਰਦੀਆਂ ਹਨ ਵੀਡੀਓ 'ਚ ਵੇਖੋ ,ਇਸ ਘੋੜਾ-ਰੇਲ ਦੀ ਸ਼ੁਰੂਆਤ 1898 'ਚ ਕੀਤੀ ਗਈ ਸੀ।

Image result for harbhajan maan

ਲਹਿੰਦੇ ਪੰਜਾਬ ਦੇ ਜ਼ਿਲ੍ਹੇ ਫ਼ੈਸਲਾਬਾਦ ਦੇ ਪਿੰਡ ਗੰਗਾਪੁਰ ਤੋਂ ਬੁਚਿਆਣਾ ਮੰਡੀ ਰੇਲਵੇ ਸਟੇਸ਼ਨ ਤਕ ਚਲਾਈ ਜਾਂਦੀ ਹੈ। ਇੱਥੋਂ ਲੋਕ ਵੱਡੀ ਰੇਲ ਗੱਡੀ ਹਾਸਲ ਕਰਕੇ ਆਪੋ ਆਪਣੀ ਮੰਜ਼ਲ ਵੱਲ ਵਧਦੇ ਹਨ।ਵੀਡੀਓ ਵਿੱਚ ਦਿੱਸਦਾ ਹੈ ਪਹਿਲਾਂ ਘੋੜਾ-ਰੇਲ ਚਾਲਕ ਸਵਾਰੀਆਂ ਬਿਠਾਉਂਦਾ ਹੈ ਤੇ ਫਿਰ ਉਨ੍ਹਾਂ ਤੋਂ ਟਿਕਟਾਂ ਵੀ ਲੈਂਦਾ ਹੈ। ਫਿਰ ਘੋੜਾ-ਰੇਲ ਆਪਣੇ ਭੀੜੀਆਂ ਜਿਹੀਆਂ ਪਟੜੀਆਂ 'ਤੇ ਦੌੜ ਪੈਂਦੀ ਹੈ। ਜਦ ਅੱਗੋਂ ਕੋਈ ਗੱਡੀ ਆ ਜਾਂਦੀ ਹੈ ਤਾਂ ਦੋਵੇਂ ਗੱਡੀਆਂ ਦੇ ਮੁਸਾਫਰ ਆਪਸ ਵਿੱਚ ਗੱਡੀ ਬਦਲ ਲੈਂਦੇ ਹਨ, ਇਵੇਂ ਹੀ ਚਾਲਕ ਆਪਣੇ ਘੋੜੇ ਬਦਲ ਲੈਂਦੇ ਹਨ।  ਹੁਣ ਇਹ ਟਰੇਨ ਨਹੀਂ ਚੱਲਦੀ, ਪਰ ਲੋਕ ਸਰਕਾਰ ਤੋਂ ਇਸ ਰੇਲ ਨੂੰ ਫੈਸਲਾਬਾਦ ਜ਼ਿਲ੍ਹੇ ਦੀ ਪਛਾਣ ਵਜੋਂ ਮੁੜ ਸੁਰਜੀਤ ਕਰਨ ਦੀ ਮੰਗ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network