ਹਰਭਜਨ ਮਾਨ ਦੇ ਇਸ ਗੀਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਕੀਤਾ ਭਾਵੁਕ,ਮਾਨ ਨੇ ਸਾਂਝਾ ਕੀਤਾ ਵੀਡੀਓ  

Written by  Shaminder   |  June 24th 2019 10:22 AM  |  Updated: June 24th 2019 10:22 AM

ਹਰਭਜਨ ਮਾਨ ਦੇ ਇਸ ਗੀਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਕੀਤਾ ਭਾਵੁਕ,ਮਾਨ ਨੇ ਸਾਂਝਾ ਕੀਤਾ ਵੀਡੀਓ  

ਹਰਭਜਨ ਮਾਨ ਦੇ ਨਵੇਂ ਗੀਤ ਨੂੰ ਤੇਰੇ ਪਿੰਡ ਗਈ ਸਾਂ ਵੀਰਾ ਵੇ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ 'ਚ ਭੈਣ ਭਰਾ ਦੇ ਰਿਸ਼ਤੇ ਨੂੰ ਏਨੇ ਵੈਰਾਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਕਿਸੇ ਪੱਥਰ ਦਿਲ ਇਨਸਾਨ ਦੀਆਂ ਅੱਖਾਂ ਚੋਂ ਵੀ ਹੰਜੂ ਆ ਜਾਣ । ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਪੋਸਟ ਸਾਂਝੀ ਕੀਤੀ ਹੈ ਅਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ।

ਹੋਰ ਵੇਖੋ :ਹਰਭਜਨ ਮਾਨ ਦੇ ਗਾਣੇ ‘ਤੇਰੇ ਪਿੰਡ ਗਈ ਸਾਂ ਵੀਰਾ’ ਦੀ ਸ਼ੂਟਿੰਗ ਦੌਰਾਨ ਕਈ ਵਾਰ ਭਾਵੁਕ ਹੋ ਗਏ ਸਨ ਡਾਇਰੈਕਟਰ ਸਟਾਲਿਨਵੀਰ

https://www.instagram.com/p/ByqBqQ0h_x4/

ਜਿਸ 'ਚ ਇੱਕ ਬਜ਼ੁਰਗ ਇਸ ਗੀਤ ਨੂੰ ਵੇਖ ਕੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਨਹੀਂ ਰੋਕ ਸਕਿਆ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬਜ਼ੁਰਗ ਟੀਵੀ 'ਤੇ ਹਰਭਜਨ ਮਾਨ ਦਾ ਗੀਤ ਵੇਖ ਕੇ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਉਸ ਦੀਆਂ ਅੱਖਾਂ ਚੋਂ ਹੰਜੂ ਵਹਿ ਤੁਰੇ । ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "Dilan deeyan sanjha, jazbatan de geet. All the way from Sargodha, Pakistan"

https://www.instagram.com/p/BzDvA6wh-o6/

ਇਸ ਤੋਂ ਸਾਬਿਤ ਹੁੰਦਾ ਹੈ ਕਿ ਹਰਭਜਨ  ਮਾਨ ਦਾ ਇਹ ਗੀਤ ਭਾਰਤ ਹੀ ਨਹੀਂ ਪਾਕਿਸਤਾਨ 'ਚ ਵੀ ਸੁਣਿਆ ਜਾ ਰਿਹਾ ਹੈ ਅਤੇ ਹਰਭਜਨ ਮਾਨ ਦੇ ਇਸ ਗੀਤ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ । ਦੱਸ ਦਈਏ ਕਿ ਹਰਭਜਨ ਮਾਨ ਦਾ ਇਹ ਗੀਤ 'ਮੇਰੀ ਪਸੰਦ' ਦੇ ਤਹਿਤ ਕੱਢੇ ਜਾ ਰਹੇ ਉਨ੍ਹਾਂ ਦੇ ਗੀਤਾਂ ਦੀ ਲੜੀ ਚੋਂ ਪਹਿਲਾ ਗੀਤ ਹੈ । ਜਿਸ ਦੇ ਬੋਲ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੀ ਕਲਮ ਚੋਂ ਨਿਕਲੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network