ਹਰਭਜਨ ਮਾਨ ਨੇ ਆਪਣੀ ਫ਼ਿਲਮ ਪੀ.ਆਰ. ਦੀ ਪਹਿਲੀ ਝਲਕ ਕੀਤੀ ਸਾਂਝੀ 

Written by  Shaminder   |  March 12th 2019 10:37 AM  |  Updated: March 12th 2019 10:37 AM

ਹਰਭਜਨ ਮਾਨ ਨੇ ਆਪਣੀ ਫ਼ਿਲਮ ਪੀ.ਆਰ. ਦੀ ਪਹਿਲੀ ਝਲਕ ਕੀਤੀ ਸਾਂਝੀ 

ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਅਗਲੀ ਫ਼ਿਲਮ 'ਪੀ.ਆਰ.' ਦੀ ਫ੍ਰਸਟ ਲੁਕ ਸਾਂਝੀ ਕੀਤੀ ਹੈ। ਸਾਰੰਗ ਫ਼ਿਲਮਜ਼ ਅਤੇ ਐੱਚ ਐੱਮ ਰਿਕਾਰਡਸ ਦੀ ਇਸ ਫ਼ਿਲਮ ਦੇ ਪੋਸਟਰ ਨੂੰ ਜਾਰੀ ਕਰਦੇ ਹੋਏ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਮੈਨੂੰ ਦਿਲੀਂ ਖ਼ੁਸ਼ੀ ਹੋ ਰਹੀ ਹੈ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ, ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਦਾ ਨਾਮ ਹੈ; “ਪੀ.ਆਰ.”ਪਰਮਾਤਮਾ ਦੀ ਮਿਹਰ, ਮੇਰੇ ਪਰਿਵਾਰ ਤੇ ਆਪਣੇ ਚਹੇਤਿਆਂ ਦੇ ਅਟੁੱਟ ਸਹਿਯੋਗ, ਬੇਹੱਦ ਪਿਆਰ ਅਤੇ ਅਸੀਸਾਂ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਹਾਂ।ਫ਼ਿਲਮ ਬਾਰੇ ਹੋਰ ਜਾਣਕਾਰੀ ਲਈ ਹਮੇਸ਼ਾਂ ਸਾਡੇ ਨਾਲ ਜੁੜੇ ਰਹਿਣਾ "

https://www.instagram.com/p/Bu5LJBRh2i4/

ਇਸ ਫ਼ਿਲਮ ਦੇ ਫ੍ਰਸਟ ਲੁੱਕ ਨੂੰ ਵੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਵਿਦੇਸ਼ ਜਾਣ ਦੀ ਕਹਾਣੀ ਨੂੰ ਦਰਸਾaੁਣ ਦੀ ਕੋਸ਼ਿਸ਼ ਹੈ । ਪੋਸਟਰ 'ਚ ਟਰਾਲੀ ਬੈਗ ਨਜ਼ਰ ਆ ਰਹੇ ਨੇ ਜਿਸ ਤੋਂ ਤਾਂ ਇੰਝ ਹੀ ਪ੍ਰਤੀਤ ਹੁੰਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਦਾ ਕੇਂਦਰ ਬਿੰਦੂ ਵਿਦੇਸ਼ ਹੀ ਹੈ ।

https://www.instagram.com/p/Bu36_mTBW1_/

ਜਿਸ ਦੀ ਚਾਹਤ ਹਰ ਪੰਜਾਬੀ ਰੱਖਦਾ ਹੈ । ਦੱਸ ਦਈਏ ਕਿ ਹਰਭਜਨ ਮਾਨ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network