ਇਹ ਹਨ ਮਿਹਰ ਇੰਦਰ ਸਿੰਘ ਮਾਨ,ਜਨਮ ਦਿਨ 'ਤੇ ਪਿਤਾ ਹਰਭਜਨ ਮਾਨ ਨੇ ਸਾਂਝੀ ਕੀਤੀ ਛੋਟੇ ਪੁੱਤਰ ਦੀ ਤਸਵੀਰ

written by Shaminder | January 18, 2020

ਹਰਭਜਨ ਮਾਨ ਦੇ ਵੱਡੇ ਪੁੱਤਰ ਅਵਕਾਸ਼ ਮਾਨ ਬਾਰੇ ਤਾਂ ਸਭ ਜਾਣਦੇ ਹੀ ਹਨ । ਜਿਨ੍ਹਾਂ ਨੇ ਪਿੱਛੇ ਜਿਹੇ ਆਪਣੇ ਪੰਜਾਬੀ ਗੀਤ ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਹੈ । ਪਰ ਉਨ੍ਹਾਂ ਦੇ ਛੋਟੇ ਬੇਟੇ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ,ਹਰਭਜਨ ਮਾਨ ਦੇ ਛੋਟੇ ਬੇਟੇ ਦਾ ਨਾਂਅ ਮਿਹਰ ਇੰਦਰ ਸਿੰਘ ਮਾਨ ਹੈ । ਜਿਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਹਰਭਜਨ ਮਾਨ ਨੇ ਇੱਕ ਤਸਵੀਰ ਬੀਤੇ ਦਿਨ ਸਾਂਝੀ ਕੀਤੀ ਸੀ । ਹੋਰ ਵੇਖੋ:ਹਰਭਜਨ ਮਾਨ ਨੇ ਪੀ. ਆਰ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ https://www.facebook.com/harbhajanmann/photos/pcb.2859281024092827/2859279044093025/?type=3&theater "ਅੱਜ ਸਾਡੇ ਛੋਟੇ ਬੇਟੇ ਮਿਹਰ ਇੰਦਰ ਸਿੰਘ ਮਾਨ ਦਾ ਜਨਮ ਦਿਨ ਹੈ। ਮਿਹਰ ਸੱਚਮੁੱਚ ਸਾਡੇ ਪਰਿਵਾਰ ਲਈ ਪ੍ਰਮਾਤਮਾ ਦੀ ‘ਮਿਹਰ’ ਹੈ, ਜਿਸ ਦੀ ਆਮਦ ਨੇ ਸਾਡੀ ਜ਼ਿੰਦਗੀ ਨੂੰ ਹੋਰ ‘ਖ਼ੂਬਸੂਰਤ ਜ਼ਿੰਦਗੀ’ ਬਣਾਇਆ। ਉਹ ਛੋਟੀ ਉਮਰ ਤੋਂ ਹੀ ਬਹੁਤ ਸਲੀਕੇ ਭਰਿਆ, ਸਿਆਣਾ ਅਤੇ ਜਜ਼ਬਾਤੀ ਰਿਹਾ ਹੈ।ਪਿਆਰੇ ਪੁੱਤਰ ਮਿਹਰ ਤੈਨੂੰ ਜਨਮ ਦਿਨ ਦੀਆਂ ਬੇਹੱਦ ਮੁਬਾਰਕਾਂ। ਪ੍ਰਮਾਤਮਾ ਹਮੇਸ਼ਾਂ ਤੇਰੇ ’ਤੇ ਮਿਹਰਬਾਨ ਰਹੇ!-ਹਰਮਨ ਅਤੇ ਹਰਭਜਨ ਮਾਨ" https://www.facebook.com/harbhajanmann/photos/pcb.2859281024092827/2859279034093026/?type=3&theater ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਮਿਹਰ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਸੀ ।ਇਸ ਤਸਵੀਰ 'ਚ ਹਰਭਜਨ ਮਾਨ ਦੀ ਪਤਨੀ ਹਰਮਨ ਵੀ ਨਜ਼ਰ ਆ ਰਹੇ ਹਨ । ਪੰਜਾਬੀ ਗਾਇਕੀ ਦੇ ਖੇਤਰ ਕਈ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਹਰਭਜਨ ਮਾਨ ਕਰ ਰਹੇ ਹਨ । https://www.instagram.com/p/B7Uxb-BhO3c/ ਉਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ । ਉਹ ਹੁਣ ਜਲਦ ਹੀ ਆਪਣੀ ਫ਼ਿਲਮ 'ਪੀ.ਆਰ' ਦੇ ਨਾਲ ਦਰਸ਼ਕਾਂ 'ਚ ਹਾਜ਼ਰ ਹੋਣ ਜਾ ਰਹੇ ਨੇ । ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।

0 Comments
0

You may also like