Advertisment

ਗਾਇਕ ਹਰਭਜਨ ਮਾਨ ਨੇ ਫੇਸਬੁੱਕ 'ਤੇ ਲਾਈਵ ਹੋਕੇ ਦੱਸੀ ਆਪਣੀ ਪਸੰਦ, ਵੀਡਿਓ ਵਾਇਰਲ 

author-image
By Rupinder Kaler
New Update
ਗਾਇਕ ਹਰਭਜਨ ਮਾਨ ਨੇ ਫੇਸਬੁੱਕ 'ਤੇ ਲਾਈਵ ਹੋਕੇ ਦੱਸੀ ਆਪਣੀ ਪਸੰਦ, ਵੀਡਿਓ ਵਾਇਰਲ 
Advertisment
ਗਾਇਕ ਹਰਭਜਨ ਮਾਨ ਨੇ ਹਰ ਤਰ੍ਹਾਂ ਦਾ ਗਾਣਾ ਗਾ ਕੇ ਗਾਇਕੀ ਦਾ ਹਰ ਰੂਪ ਪੇਸ਼ ਕੀਤਾ ਹੈ । ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਕਵੀਸ਼ਰੀ ਨਾਲ ਲੋਕ ਗਾਥਾਵਾਂ ਨੂੰ ਘਰ-ਘਰ ਪਹੁੰਚਾਇਆ ਸੀ। ਉਸ ਤੋਂ ਬਾਅਦ ਵਿੱਚ ਆਏ aੁਹਨਾਂ ਦੇ ਗਾਣਿਆਂ ਨੇ ਹਰ ਇੱਕ ਨੂੰ ਝੂਮਣ ਲਗਾਇਆ ਸੀ । ਗਲਾਂ ਗੋਰੀਆਂ ਵਿੱਚ ਟੋਏ ਵਰਗੇ ਗਾਣੇ ਗਾ ਕੇ ਹਰਭਜਨ ਮਾਨ ਪੌਪ ਦਾ ਬਾਦਸ਼ਾਹ ਵੀ ਕਹਾਏ ਹਨ । https://www.instagram.com/p/BxxJKv6B-AG/ ਪਰ ਹੁਣ ਇਸ ਸਭ ਤੋਂ ਹੱਟ ਕੇ ਹਰਭਜਨ ਮਾਨ ਕੁਝ ਵੱਖਰਾ ਕਰਨ ਜਾ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਕੇ ਦਿੱਤੀ ਹੈ । ਉਹਨਾਂ ਨੇ ਇਸ ਲਾਈਵ ਵੀਡਿਓ ਵਿੱਚ ਕਿਹਾ ਹੈ ਕਿ ਉਹ 'ਮੇਰੀ ਪਸੰਦ' ਟਾਈਟਲ ਹੇਠ ਗੀਤਾਂ ਦੀ ਲੜੀ ਸ਼ੁਰੂ ਕਰਨ ਜਾ ਰਹੇ ਹਨ । ਇਸ ਲੜੀ ਵਿੱਚ ਉਹਨਾਂ ਗੀਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਜਿਹੜੇ ਕਿ ਉਹਨਾਂ ਨੂੰ ਦਿਲ ਤੋਂ ਪਸੰਦ ਹਨ ।
Advertisment
https://www.instagram.com/p/ByITvTNhmu6/ ਇਹ ਸਾਰੇ ਗੀਤ ਐਚ.ਐਮ. ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤੇ ਜਾਣਗੇ । ਉਹਨਾਂ ਨੇ ਦੱਸਿਆ ਕਿ ਹਰ ਮਹੀਨੇ ਇਹਨਾਂ ਗੀਤਾਂ ਨੂੰ ਵੀਡਿਓ ਦੇ ਨਾਲ ਰਿਲੀਜ਼ ਕੀਤਾ ਜਾਵੇਗਾ । https://www.instagram.com/p/ByF1TWphXIR/ ਇਸ ਵੀਡੀਓ ਵਿੱਚ ਹਰਭਜਨ ਮਾਨ ਨੇ ਹੋਰ ਵੀ ਬਹੁਤ ਕੁਝ ਸਾਂਝਾ ਕੀਤਾ ਹੈ । ਪਰ ਏਨਾਂ ਜ਼ਰੂਰ ਹੈ ਕਿ ਹਰਭਜਨ ਮਾਨ ਉਹ ਗਾਇਕ ਹਨ ਜਿਹੜੇ ਹਮੇਸ਼ਾ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਹਨ, ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਹ ਪਸੰਦ ਵੀ ਆਉਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment