ਮਾਨ ਭਰਾਵਾਂ ਦੇ ਪਿਆਰ ਦਾ ਸਬੂਤ ਹੈ ਇਹ ਵੀਡੀਓ

Written by  Gourav Kochhar   |  May 19th 2018 12:39 PM  |  Updated: May 19th 2018 12:39 PM

ਮਾਨ ਭਰਾਵਾਂ ਦੇ ਪਿਆਰ ਦਾ ਸਬੂਤ ਹੈ ਇਹ ਵੀਡੀਓ

ਹਰਭਜਨ ਮਾਨ harbhajan mann ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਫਿਲਮ 'ਜੀ ਆਇਆ ਨੂੰ' ਨਾਲ ਕੀਤੀ ਸੀ। ਇਸ ਤੋਂ ਬਾਅਦ 'ਅਸਾਂ ਨੂੰ ਮਾਨ ਵਤਨਾਂ ਦਾ' (2004), 'ਦਿਲ ਆਪਣਾ ਪੰਜਾਬੀ' (2006), 'ਮਿੱਟੀ ਵਾਜਾਂ ਮਾਰਦੀ' (2007), 'ਮੇਰਾ ਪਿੰਡ ਮਾਈ ਹੋਮ' (2008), 'ਜੱਗ ਜਿਉਂਦਿਆਂ ਦੇ ਮੇਲੇ' (2009), 'ਹੀਰ ਰਾਂਝਾ' (2010) ਤੇ 'ਯਾਰਾ ਓ ਦਿਲਦਾਰਾ' (2011) ਆਦਿ ਫਿਲਮਾਂ ਰਿਲੀਜ਼ ਹੋਈਆਂ। ਦੱਸ ਦੇਈਏ ਕਿ ਹਰਭਜਨ ਮਾਨ ਦਾ ਛੋਟਾ ਭਰਾ ਗੁਰਸੇਵਕ ਮਾਨ Gursewak Mann ਵੀ ਉੱਘਾ ਗਾਇਕ ਹੈ।

harbhajan

ਹਰਭਜਨ ਮਾਨ Harbhajan Mann ਅਤੇ ਗੁਰਸੇਵਕ ਮਾਨ ਵਿਚ ਅੱਜ ਵੀ ਉਨ੍ਹਾਂ ਹੀ ਗੂੜ੍ਹਾ ਪਿਆਰ ਵੇਖਣ ਨੂੰ ਮਿਲਦਾ ਹੈ ਜਿਨ੍ਹਾਂ ਕਿ ਉਨ੍ਹਾਂ ਦੇ ਬਚਪਨ ਵਿਚ ਮਿਲਦਾ ਸੀ | ਇਨ੍ਹਾਂ ਹੀ ਨਹੀਂ ਇਹ ਦੋਵੇ ਭਰਾ ਅੱਜ ਵੀ ਆਪਣੇ ਬਚਪਨ ਦੀਆਂ ਖੇਡਾਂ ਖੇਡਦੇ ਜਾਂ ਸ਼ਰਾਰਤਾਂ ਕਰਦੇ ਨਜ਼ਰ ਆ ਜਾਂਦੇ ਹਨ | ਹਾਲ ਹੀ ਵਿਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਹ ਦੋਵੇਂ ਭਰਾ ਆਪਸ ਵਿਚ ਕਬੱਡੀ ਖੇਡ ਰਹੇ ਹਨ ਅਤੇ ਉਹ ਵੀ ਬਾਹਰ ਦੇਸ਼ ਦੀ ਸੜਕ ਉੱਤੇ | ਰੱਬ ਕਰੇ ਇਨ੍ਹਾਂ ਦੋਵਾਂ ਭਰਾਵਾਂ ਦੀ ਜੋੜੀ ਇੰਝ ਹੀ ਬਣੀ ਰਹੇ |

ਦੱਸਣਯੋਗ ਹੈ ਕਿ ਹਰਭਜਨ ਮਾਨ harbhajan mann ਨੇ 1980-81 'ਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਸਾਲ 1988 'ਚ ਐਲਬਮ 'ਦਿਲ ਦੇ ਮਾਮਲੇ' ਜ਼ਾਰੀ ਕੀਤੀ। ਸਾਲ 1992 'ਚ ਆਏ ਇਨ੍ਹਾਂ ਦੇ ਗੀਤ 'ਚਿੱਠੀਏ ਨੀ ਚਿੱਠੀਏ' ਨਾਲ ਉਨ੍ਹਾਂ ਨੇ ਖਾਸ ਪਛਾਣ ਬਣਾਈ। ਇਨ੍ਹਾਂ ਦਾ ਅਗਲਾ ਮਸ਼ਹੂਰ ਗੀਤ 'ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ' 1994 'ਚ ਦੂਰਦਰਸ਼ਨ ਤੋਂ ਰਿਕਾਰਡ ਹੋਇਆ।

harbhajan mann


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network